ਜਲੰਧਰ ਅਦਾਲਤ ’ਚ ਵਿਧਾਇਕ ਦੇ ਰਾਜ਼ਦਾਰ ਮੁਖੀਜਾ ਦੀ ਪੇਸ਼ੀ/ ਅਦਾਲਤ ਨੇ 4 ਦਿਨ ਦੇ ਰਿਮਾਂਡ ’ਤੇ ਭੇਜਿਆ/ ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲੇ ’ਚ ਹੋਈ ਗ੍ਰਿਫਤਾਰੀ

0
57

ਜਲੰਧਰ ਸੈਂਟਰਲ ਹਲਕੇ ਤੋਂ ਆਪ ਵਿਧਾਇਕ ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਮਹੇਸ਼ ਮਖੀਜਾ ਨੂੰ ਬੀਤੀ ਦੇਰ ਰਾਤ ਵਿਜੀਲੈਂਸ ਨੇ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ। ਵਿਜੀਲੈਂਸ ਨੇ ਮੁਖੀਜਾ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦੋਵੇਂ ਧਿਰਾਂ ਦਾ ਪੱਖ ਸੁਣਨ ਬਾਅਦ ਮੁਖੀਜਾ ਨੂੰ  4 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਐ। ਸਾਬਕਾ ਵਿਧਾਇਕ ਰਮਨ ਅਰੋੜਾ ਦੇ ਕਰੀਬੀ ਮਹੇਸ਼ ਮਖੀਜਾ ਨੂੰ ਵਿਜੀਲੈਂਸ ਨੇ ਨਕਲੀ ਨੋਟਿਸਾਂ ਸਹਾਰੇ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਕੀਤਾ ਐ। ਇਸ ਦੌਰਾਨ ਵਿਜੀਲੈਂਸ ਨੇ ਮੁਖੀਜਾ ਦੇ ਘਰ ਛਾਪੇਮਾਰੀ ਕਰ ਕੇ ਅਹਿਮ ਦਸਤਾਵੇਜ ਤੇ ਨਕਦੀ ਬਰਾਮਦ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਦੇਰ ਰਾਤ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 4 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਐ। ਇਹ ਵੀ ਦੱਸਣਯੋਗ ਐ ਕਿ ਮਖੀਜਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਵਿਜੀਲੈਂਸ ਟੀਮ 3 ਗੱਡੀਆਂ ਨਾਲ ਮਖੀਜਾ ਦੇ ਘਰ ਪਹੁੰਚੀ, ਜਿੱਥੋਂ ਵਿਜੀਲੈਂਸ ਨੇ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ। ਸੂਤਰਾਂ ਅਨੁਸਾਰ, ਵਿਜੀਲੈਂਸ ਨੇ ਮਹੇਸ਼ ਮਖੀਜਾ ਤੋਂ 29 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਹਨ। ਵਿਜੀਲੈਂਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਤੋਂ ਬਾਅਦ ਦੇਰ ਰਾਤ ਵਿਜੀਲੈਂਸ ਵੱਲੋਂ ਮਖੀਜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮਖੀਜਾ ਤੋਂ ਪੁੱਛਗਿੱਛ ਕਰਕੇ ਕਈ ਮਹੱਤਵਪੂਰਨ ਸੁਰਾਗ ਮਿਲ ਸਕਦੇ ਹਨ, ਜਿਸ ਕਾਰਨ ਕਈ ਜਾਇਦਾਦਾਂ ਬਾਰੇ ਵੀ ਜਾਣਕਾਰੀ ਮਿਲ ਸਕਦੀ ਹੈ। ਖਬਰਾਂ ਮੁਤਾਬਕ ਮਹੇਸ਼ ਮਖੀਜਾ ਉਰਫ਼ ਰਾਜੂ ਨੂੰ ਫਗਵਾੜਾ ਸਥਿਤ ਉਸ ਦੇ ਇਕ ਦੋਸਤ ਦੀ ਫੈਕਟਰੀ ਵਿਚੋਂ ਬੀਤੀ ਰਾਤ 2 ਵਜੇ ਕਾਬੂ ਕੀਤਾ। ਵਿਜੀਲੈਂਸ ਨੇ ਮਖੀਜਾ ਦੀ ਥਾਰ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਰਜਿਸਟਰੀਆਂ ਵੀ ਬਰਾਮਦ ਹੋਈਆਂ ਹਨ। ਮਖੀਜਾ ਕੋਲੋਂ 4 ਮੋਬਾਇਲ ਫੋਨ ਅਤੇ 15-20 ਸਿਮ ਕਾਰਡ ਬਰਾਮਦ ਹੋਏ ਹਨ। ਮਖੀਜਾ ਦੇ ਘਰੋਂ 29 ਲੱਖ ਰੁਪਏ ਕੈਸ਼ ਜ਼ਬਤ ਕੀਤਾ ਗਿਆ ਹੈ, ਜੋਕਿ ਛੱਤ ’ਤੇ ਰੱਖੀ ਪਾਣੀ ਵਾਲੀ ਟੈਂਕੀ ਵਿਚ ਲੁਕਾਏ ਹੋਏ ਸਨ। ਵਿਜੀਲੈਂਸ ਵੱਲੋਂ ਸਵੇਰੇ ਮਹੇਸ਼ ਮਖੀਜਾ ਨੂੰ ਉਸ ਦੇ ਘਰ ਲਿਜਾ ਕੇ ਪਹਿਲਾਂ ਕੈਸ਼ ਰਿਕਵਰ ਕੀਤਾ, ਜੋਕਿ ਵਿਧਾਇਕ ਰਮਨ ਅਰੋੜਾ ਦੇ ਘਰ ਰੇਡ ਪੈਣ ਤੋਂ ਬਾਅਦ ਕਾਹਲੀ-ਕਾਹਲੀ ਵਿਚ ਉਸ ਵੱਲੋਂ ਲੁਕਾਇਆ ਗਿਆ ਸੀ। ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਫ਼ੀ ਵੱਡੀ ਗਿਣਤੀ ਵਿਚ ਕੈਸ਼ ਇਧਰ-ਉਧਰ ਲੁਕਾਇਆ ਗਿਆ ਹੋ ਸਕਦਾ ਹੈ। ਸੂਤਰਾਂ ਮੁਤਾਬਕ ਮਹੇਸ਼ ਮਖੀਜਾ ਨੇ ਆਪਣੀ ਚਿੱਟੀ ਥਾਰ ਗੱਡੀ ਜੇਲ੍ਹ ਚੌਂਕ ਨੇੜੇ ਸਥਿਤ ਇਕ ਮੰਦਿਰ ਵਾਲੀ ਰੋਡ ’ਤੇ ਖੜ੍ਹੀ ਕੀਤੀ ਸੀ ਅਤੇ ਉਹ ਖ਼ੁਦ ਪੈਦਲ ਰਾਤ ਨੂੰ ਫਗਵਾੜਾ ਬੱਸ ਜ਼ਰੀਏ ਚਲਾ ਗਿਆ ਸੀ, ਜਿੱਥੇ ਉਸ ਦੇ ਇਕ ਦੋਸਤ ਦੀ ਲੈਦਰ ਫੈਕਟਰੀ ਹੈ। ਮਖੀਜਾ ਨੇ ਆਪਣੀ ਪਛਾਣ ਨਾ ਹੋ ਸਕੇ, ਇਸ ਲਈ ਦਾੜ੍ਹੀ-ਮੁੱਛ ਕਟਵਾ ਕੇ ਹੁਲੀਆ ਹੀ ਬਦਲ ਲਿਆ ਸੀ ਅਤੇ ਮੂੰਹ ਨੂੰ ਢਕ ਕੇ ਗਿਆ ਸੀ।

LEAVE A REPLY

Please enter your comment!
Please enter your name here