ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰ ਕੇ ਭਾਵੁਕ ਹੋਏ ਮਨਪ੍ਰੀਤ ਬਾਦਲ/ ਗਿੱਦੜਬਾਹਾ ਚੋਣ ਦੌਰਾਨ ਨਿਭਾਏ ਰੋਲ ਨੂੰ ਕੀਤਾ ਯਾਦ

0
57

ਮਰਹੂਮ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਘਰ ਸਿਆਸੀ ਆਗੂਆਂ ਦਾ ਆਉਣਾ ਲਗਾਤਾਰ ਜਾਰੀ ਐ। ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਮੋਹਾਲੀ ਸਥਿਤ ਘਰ ਵਿਖੇ ਰੱਖਿਆ ਗਿਆ ਐ, ਜਿੱਥੇ ਵੱਖ ਵੱਖ ਸਿਆਸੀਆਂ ਆਗੂਆਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾਜਲੀ ਦਿੱਤੀ। ਸ਼ਰਧਾਜਲੀ ਦੇਣ ਵਾਲਿਆਂ ਵਿਚ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਨੇ ਜੋ ਸੁਖਦੇਵ ਸਿੰਘ ਢੀਂਡਸਾ ਨਾਲ ਬਿਤਾਏ ਪਲਾਂ ਨੂੰ ਯਾਦ ਕਰ ਕੇ ਭਾਵੁਕ ਹੋ ਗਏ। ਉਨ੍ਹਾਂ ਢੀਂਡਸਾ ਸਾਹਿਬ ਦੀ ਫੀਅਟ ਕਾਰ ਨੂੰ ਯਾਦ ਕਰਦਿਆਂ ਕਿਹਾ ਕਿ ਰੱਬ ਨੇ ਚੰਗੇ ਬੰਦੇ ਬਣਾਉਣ ਵਾਲਾ ਸਾਂਚਾ ਹੀ ਤੋੜ ਦਿੱਤਾ ਐ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵਰਗੀਆਂ ਸ਼ਖਸ਼ੀਅਤਾਂ ਬਹੁਤ ਘੱਟ ਪੈਦਾ ਹੁੰਦੀਆਂ ਨੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਮਰ ਕੇ ਵੀ ਜਿਊਂਦੇ ਰਹਿੰਦੇ ਨੇ। ਸ. ਢੀਂਡਸਾ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੱਜ ਜੋ ਕੁੱਝ ਵੀ ਨੇ, ਉਹ ਸੁਖਦੇਵ ਸਿੰਘ ਢੀਂਡਸਾ ਕਾਰਨ ਹੀ ਨੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਲੜੀ ਗਿੱਦੜਬਾਹਾ ਚੋਣ ਵੀ ਇਨ੍ਹਾਂ ਦੀ ਦਲੌਲਤ ਹੀ ਲੜੀ ਗਈ ਸੀ।

LEAVE A REPLY

Please enter your comment!
Please enter your name here