Uncategorized ਲੰਬੀ ਹਲਕੇ ’ਚ ਖੇਤ ਮਜਦੂਰਾਂ ਵੱਲੋਂ ਮੰਤਰੀ ਖੁੱਡੀਆਂ ਦਾ ਘਿਰਾਓ/ ਖੇਤ ਮਜਦੂਰਾਂ ਨੇ ਮੰਤਰੀ ਤੋਂ ਪੁੱਛੇ ਵੱਖ ਵੱਖ ਮਸਲਿਆਂ ਬਾਰੇ ਸਵਾਲ/ ਮੰਤਰੀ ਨੇ ਖੇਤ ਮਜਦੂਰਾਂ ਦੇ ਸਵਾਲ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ By admin - May 29, 2025 0 59 Facebook Twitter Pinterest WhatsApp ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਕਿਸਾਨਾਂ ਦੇ ਖੇਤ ਮਜਦੂਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਅਜਿਹੇ ਹੀ ਹਾਲਾਤ ਲੰਬੀ ਹਲਕੇ ਦੇ ਮੰਡੀ ਕਿਲਿਆ ਵਾਲੀ ਇਲਾਕੇ ਅੰਦਰ ਵੇਖਣ ਨੂੰ ਮਿਲੇ ਜਿੱਥੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤ ਮਜਦੂਰਾਂ ਨੇ ਘੇਰ ਕੇ ਸਵਾਲ ਪੁੱਛੇ। ਖੇਤੀਬਾੜੀ ਮੰਤਰੀ ਇੱਥੇ ਯੁੱਧ ਨਸ਼ਿਆਂ ਵਿਰੁਧ ਪਿੰਡਾਂ ਵਿਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਪਹੁੰਚੇ ਹੋਏ ਸਨ। ਇਸੇ ਦੌਰਾਨ ਖੇਤ ਮਜਦੂਰਾਂ ਨੇ ਮੰਤਰੀ ਤੋਂ ਤਿੱਖੇ ਸਵਾਲ ਪੁੱਛੇ, ਜਿਨ੍ਹਾਂ ਦੇ ਮੰਤਰੀ ਨੇ ਜਵਾਬ ਦਿੰਦਿਆਂ ਮਜਦੂਰਾਂ ਦੀ ਗੱਲ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਐ ਕਿ ਹਰਿਆਣਾ ਦੀਆਂ ਸਰਹੱਦਾਂ ਤੋਂ ਕਿਸਾਨਾਂ ਦਾ ਮੋਰਚਾ ਚੁੱਕੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਸਰਕਾਰ ਦੇ ਮੰਤਰੀਆਂ ਦੇ ਪਿੰਡਾਂ ਵਿਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਐ। ਕਿਸਾਨਾਂ ਵੱਲੋਂ ਮੰਤਰੀਆਂ ਤੋਂ ਮੋਰਚੇ ਨੂੰ ਧੋਖੇ ਨਾਲ ਚੁੱਕੇ ਜਾਣ ਅਤੇ ਕਿਸਾਨਾਂ ਦੇ ਚੋਰੀ ਹੋਏ ਸਮਾਨ ਸਬੰਧੀ ਸਵਾਲ ਪੁੱਛੇ ਜਾ ਰਹੇ ਨੇ। ਇਸੇ ਤਰ੍ਹਾਂ ਖੇਤ ਮਜਦੂਰਾਂ ਅੰਦਰ ਵੀ ਸਰਕਾਰ ਖਿਲਾਫ ਨਰਾਜਗੀ ਜਾਹਰ ਕੀਤੀ ਜਾ ਰਹੀ ਐ। ਖੇਤ ਮਜਦੂਰ ਚੰਡੀਗੜ੍ਹ ਜਾਣ ਤੋਂ ਰੋਕੇ ਜਾਣ ਕਾਰਨ ਖਫਾ ਨੇ। ਖੇਤ ਮਜਦੂਰਾਂ ਨੇ ਵੀ ਸਰਕਾਰ ਤੇ ਧੱਕੇ ਦੇ ਇਲਜਾਮ ਲਾਉਂਦਿਆਂ ਸੱਤਾਧਾਰੀ ਧਿਰ ਦੇ ਵਿਧਾਇਕਾ ਤੇ ਮੰਤਰੀਆਂ ਤੋਂ ਸਵਾਲ ਪੁੱਛੇ ਜਾ ਰਹੇ ਨੇ। ਭਾਵੇਂ ਸਰਕਾਰ ਦੇ ਮੰਤਰੀ ਤੇ ਵਿਧਾਇਕ ਲੋਕਾਂ ਦੇ ਗੋਲ ਮੋਲ ਜਵਾਬ ਦੇਣ ਦੇ ਖਹਿੜਾ ਛੁਡਾਉਣ ਵਿਚ ਸਫਲ ਹੋ ਰਹੇ ਨੇ ਪਰ ਕਿਸਾਨਾਂ ਤੇ ਮਜਦੂਰ ਜਮਾਤ ਦੀ ਇਹ ਨਰਾਜਗੀ ਸਰਕਾਰ ਨੂੰ ਆਉਂਦੀਆਂ ਅਸੰਬਲੀ ਚੋਣਾਂ ਵਿਚ ਭਾਰੀ ਪੈ ਸਕਦੀ ਐ।