ਫਰੀਦਕੋਟ ਪੁਲਿਸ ਵੱਲੋਂ ਦੋ ਜਣਿਆਂ ਖਿਲਾਫ਼ ਰੇਪ ਦਾ ਕੇਸ ਦਰਜ/ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੇ ਢਿੱਲੀ ਕਾਰਵਾਈ ਦੇ ਲਾਏ ਇਲਜ਼ਾਮ/ ਪੁਲਿਸ ਨੇ ਦੋਸ਼ ਨਕਾਰੇ, ਜਾਂਚ ਤੋਂ ਬਾਅਦ ਕਾਰਵਾਈ ਦਾ ਭਰੋਸਾ

0
21

ਫਰੀਦਕੋਟ ਪੁਲਿਸ ਨੇ ਨਾਬਾਲਿਗਾ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਦੋ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਐ। ਪੀੜਤਾ ਸਰਕਾਰੀ ਸਕੂਲ ਦੀ ਵਿਦਿਆਰਥਣ ਦੱਸੀ ਜਾ ਰਹੀ ਐ, ਜਿਸ ਨਾਲ ਉਸ ਦੇ ਮਕਾਨ ਮਾਲਕਲ ਦੇ ਪੁੱਤਰ ਵੱਲੋਂ ਬਹਿਲਾ ਫੁਸਲਾ ਕੇ ਰੈਸਟੋਰੈਂਟ ਵਿਚ ਲਿਜਾ ਕੇ ਸਾਥੀ ਦੀ ਮਦਦ ਨਾਲ ਗਲਤ ਕੰਮ ਕੀਤਾ ਗਿਆ। ਪੀੜਤਾ ਦੀ ਮਾਂ ਦਾ ਇਲਜਾਮ ਐ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਉਲਟਾ ਉਨ੍ਹਾਂ ਨੂੰ ਪੈਰਵਈ ਨਾ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਣ ਦੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। ਉਧਰ ਇਸ ਸਬੰਧੀ ਪੁੱਛੇ ਜਾਣ ਤੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਅਲੱਗ ਇੱਕ ਕਿਰਾਏ ਦੇ ਮਕਾਨ ਚ ਰਹਿ ਰਹੀ ਹੈ ਜਿਥੇ ਉਸਦੇ ਮਾਲਕ ਮਕਾਨ ਦੇ ਪੁੱਤਰ ਵੱਲੋਂ ਉਸਦੀ ਲੜਕੀ ਨੂੰ ਸਕੂਲ ਜਾਣ ਵੇਲੇ ਬਹਿਲਾ ਫੁਸਲਾ ਕੇ ਪਹਿਲਾਂ ਰੈਸਟੋਰੈਂਟ ਲੈ ਗਿਆ ਅਤੇ ਬਾਅਦ ਚ ਕਿਸੇ ਅਣਜਾਣੀ ਜਗ੍ਹਾ ਤੇ ਲਿਜਾ ਕੇ ਉਸ ਨਾਲ ਰੇਪ ਕੀਤਾ। ਇਸੇ ਤਰੀਕੇ ਉਸਦੇ ਦੋਸਤ ਵੱਲੋਂ ਵੀ ਉਸਦੀ ਲੜਕੀ ਨਾਲ ਰੇਪ ਕੀਤਾ ਗਿਆ। ਬਾਅਦ ਵਿਚ ਲੜਕੀ ਦੀ ਹਾਲਤ ਦੇਖ ਕੇ ਜਦੋਂ ਪੁਛਗਿੱਛ ਕੀਤੀ ਤਾਂ ਲੜਕੀ ਨੇ ਉਸਨੂੰ ਬਲੈਕਮੇਲ ਕਰ ਕੇ ਜ਼ਬਰਦਸਤੀ ਕਰਨ ਦਾ ਖੁਲਾਸਾ ਕੀਤਾ।  ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ  ਦੋ ਲੜਕਿਆਂ ਗੌਰਵ ਅਤੇ ਸ਼ਰਨਜੀਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਥਿਤ  ਦੋਸ਼ ਲਗਾਏ ਕੇ ਸ਼ਰਨਜੀਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਪੁਲਿਸ ਵੱਲੋਂ ਪੈਸੇ ਲੈ ਕੇ ਉਸਨੂੰ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ। ਉਧਰ ਡੀਐਸਪੀ ਤਰਲੋਚਨ ਸਿੰਘ ਨੇ ਲੜਕੀ ਦੀ ਮਾਤਾ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਦੋ ਜਣਿਆਂ ਖਿਲਾਫ ਮਾਮਲਾ ਦਰਜ ਹੈ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਜੇਕਰ ਜਾਂਚ ਦੌਰਾਨ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here