ਪਟਿਆਲਾ ’ਚ ਪੀਆਰਟੀਸੀ ਡਰਾਈਵਰ ਨਾਲ ਕੁੱਟਮਾਰ/ ਡਰਾਈਵਰਾਂ ਨੇ ਯੂਨੀਵਰਸਿਟੀ ਦੇ ਬਾਹਰ ਲਾਇਆ ਧਰਨਾ

0
60

ਪਟਿਆਲਾ ਚ ਪੀਆਰਟੀਸੀ ਬੱਸ ਦੇ ਡਰਾਈਵਰ ਨਾਲ ਅਣਪਛਾਤਿਆਂ ਵੱਲੋਂ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆਈ ਐ। ਘਟਨਾ ਪੰਜਾਬੀ ਯੂਨੀਵਰਸਿਟੀ ਦੇ ਗੇਟ ਅੱਗੇ ਦੀ ਦੱਸੀ ਜਾ ਰਹੀ ਐ। ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਪੀਆਰਟੀਸੀ ਮੁਲਾਜਮਾਂ ਨੇ ਯੂਨੀਵਰਸਿਟੀ ਗੇਟ ਅੱਗੇ ਜਾਮ ਲਾ ਕੇ ਧਰਨਾ ਲਾ ਦਿੱਤਾ। ਡਰਾਈਵਰ ਦੇ ਦੱਸਣ ਮੁਤਾਬਕ ਬੱਸ ਅੱਡੇ ਨੇੜੇ ਕੁੱਝ ਮੋਟਰ ਸਾਈਕਲ ਸਵਾਰਾਂ ਨੇ ਪਹਿਲਾਂ ਗਾਲੀ-ਗਲੋਚ ਕੀਤੀ ਅਤੇ ਫਿਰ ਯੂਨੀਵਰਸਿਟੀ ਗੇਟ ਅੱਗੇ ਬੱਸ ਨੂੰ ਘੇਰ ਕੇ ਹਮਲਾ ਕਰ ਦਿੱਤਾ। ਇਸ ਦੇ ਵਿਰੋਧ ਵਿਚ ਪੀ.ਆਰ.ਟੀ.ਸੀ. ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਸਾਹਮਣੇ ਚੰਡੀਗੜ੍ਹ-ਪਟਿਆਲਾ ਰੋਡ ‘ਤੇ ਟਰੈਫਿਕ ਜਾਮ ਕਰ ਦਿੱਤਾ। ਜਾਣਕਾਰੀ ਮੁਤਾਬਕ ਅਣਪਛਾਤੇ ਨੌਜਵਾਨਾਂ ਦੇ ਤਲਵਾਰਾਂ ਨਾਲ ਕੀਤੇ ਹਮਲੇ ਕਾਰਨ ਡਰਾਈਵਰ ਨੂੰ ਬਹੁਤ ਗੰਭੀਰ ਚੋਟਾਂ ਲੱਗੀਆਂ ਜਿਸ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਮਲਾਵਰ ਹਮਲੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਸੈਂਕੜੇ ਦੀ ਗਿਣਤੀ ‘ਚ ਪਹੁੰਚੇ ਪੀਆਰਟੀਸੀ ਦੇ ਕਰਮਚਾਰੀਆਂ ਰੋਡ ਜਾਮ ਕਰ ਦਿੱਤਾ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ। ਜਾਮ ਕਾਰਨ ਕਈ ਘੰਟਿਆਂ ਤੱਕ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਡਰਾਈਵਰਾਂ ਅਤੇ ਕੰਡਕਟਰਾਂ ਨੇ ਸਾਫ਼ ਕੀਤਾ ਕਿ ਜਦ ਤੱਕ ਹਮਲਾਵਰ ਗ੍ਰਿਫ਼ਤਾਰ ਨਹੀਂ ਹੁੰਦੇ, ਉਨ੍ਹਾਂ ਦਾ ਰੋਸ ਜਾਰੀ ਰਹੇਗਾ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਆਮ ਤੌਰ ‘ਤੇ ਵੀ ਡਰਾਈਵਰਾਂ ਨਾਲ ਅਕਸਰ ਬਦਸਲੂਕੀ ਹੁੰਦੀ ਆ ਰਹੀ ਹੈ ਅਤੇ ਹੁਣ ਇਹ ਹਮਲਾ ਕਤਲ ਦੀ ਕੋਸ਼ਿਸ਼ ਸੀ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਡਰਾਈਵਰਾਂ ਨੂੰ ਸਮਝਾ ਬੁਝਾ ਕੇ ਜਾਮ ਖੁਲਵਾਇਆ। ਪੁਲਿਸ ਨੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦੀ ਭਰੋਸਾ ਦਿੱਤਾ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here