ਜਲੰਧਰ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ/ ਕਾਰੋਬਾਰੀ ਨਿਤਿਨ ਕੋਹਲੀ ਨੇ ਫੜਿਆ ਆਪ ਦਾ ਪੱਲਾ/ ਮਨੀਸ਼ ਸਿਸੋਦੀਆ ਸਮੇਤ ਦਿੱਗਜ਼ ਆਗੂਆਂ ਨੇ ਕਰਵਾਈ ਸ਼ਮੂਲੀਅਤ

0
62

ਆਮ ਆਦਮੀ ਪਾਰਟੀ ਨੂੰ ਜਲੰਧਰ ਵਿਚ ਵੱਡਾ ਹੁਲਾਰਾ ਮਿਲਿਆ ਐ। ਜਲੰਧਰ ਦੇ ਇਕ ਵੱਡੇ ਚਿਹਰੇ ਵਜੋਂ ਜਾਣੇ ਜਾਂਦੇ ਮਸ਼ਹੂਰ ਉਦਯੋਗਪਤੀ ਨਿਤਿਨ ਕੋਹਲੀ ਨੇ ਅੱਜ ਮਨੀਸ਼ ਸਿਸੋਦੀਆ ਅਤੇ ਅਮਨ ਅਰੋੜਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਜਾ ਪੱਲਾ ਫੜ ਲਿਆ ਐ। ਇਸ ਮੌਕੇ ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ, ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਅਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਆਦਿ ਤੋਂ ਇਲਾਵਾ ਦਿਗਜ ਆਗੂ ਵੀ ਮੌਜੂਦ ਰਹੇ। ਪਾਰਟੀ ਨੇ ਨਿਤਿਨ ਕੋਹਲੀ ਨੂੰ ਰਮਨ ਅਰੋੜਾ ਦੀ ਜਗ੍ਹਾ ਸੈਂਟਰਲ ਹਲਕੇ ਤੋਂ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਐ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ਼ ਘਾਤ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਕੋਈ ਵੀ ਅਜਿਹਾ ਕਰਦਾ ਫੜਿਆ ਗਿਆ, ਉਸ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਰਮਨ ਅਰੋੜਾ ਦੀਆਂ ਗਲਤੀਆਂ ਬਾਰੇ ਜਿਉਂ ਹੀ ਜਾਣਕਾਰੀ ਮਿਲੀ, ਸਰਕਾਰ ਨੇ ਐਕਸ਼ਨ ਲਿਆ ਐ ਅਤੇ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ।

LEAVE A REPLY

Please enter your comment!
Please enter your name here