ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਵੱਲੋਂ ਕੋਰੋਨਾ ਸਬੰਧੀ ਤਿਆਰੀਆਂ ਮੁਕੰਮਲ/ ਫਿਲਹਾਲ ਕਰੋਨਾ ਦਾ ਕੋਈ ਵੀ ਮਰੀਜ਼ ਨਹੀਂ ਆਇਆ ਸਾਹਮਣੇ/ ਅਹਿਤਿਆਤ ਵਜੋਂ ਵਰਤੀ ਜਾ ਰਹੀ ਪੂਰੀ ਸਾਵਧਾਨੀ

0
60

ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਡਰਾਉਣਾ ਸ਼ੁਰੂ ਕਰ ਦਿੱਤੀ ਐ। ਇਸ ਨੇ ਇੱਕ ਵਾਰ ਫਿਰ ਤੋਂ ਦੇਸ਼ ਭਰ ਅੰਦਰ  ਦਸਤਕ ਦੇ ਦਿੱਤੀ ਹੈ, ਜਿਸ ਦੇ ਚਲਦਿਆਂ ਪੂਰੇ ਭਾਰਤ ਭਰ ਵਿਚੋਂ 1000 ਤੋਂ ਵੱਧ ਕਰੋਨਾ ਦੇ ਐਕਟਿਵ ਮਰੀਜ਼ ਸਾਹਮਣੇ ਚੁੱਕੇ ਨੇ। ਸਭ ਤੋਂ ਵੱਧ ਕੇਸ ਕੇਰਲਾ ਤੋਂ ਕੇਸ ਆ ਰਹੇ ਹਨ। ਗੱਲ ਜੇਕਰ ਪੰਜਾਬ ਦੀ ਕੀਤੀ ਜਾਵੇ ਤਾਂ ਫਿਰੋਜ਼ਪੁਰ ਜਿਲ੍ਹੇ ਵਿੱਚ ਇਕ ਮਰੀਜ਼ ਸਾਹਮਣੇ ਆਇਆ ਸੀ, ਅਤੇ ਬੀਤੇ ਦਿਨ ਚੰਡੀਗੜ੍ਹ ਵਿੱਚ ਇਕ ਮਰੀਜ਼ ਦੀ ਮੌਤ ਹੋਣ ਜਾਣ ਦੀ ਪੁਸ਼ਟੀ ਹੋਈ ਐ। ਫਿਲਹਾਲ ਗੁਰੂਨਗਰੀ ਅੰਮ੍ਰਿਤਸਰ ਵਿੱਚ ਕਰੋਨਾ ਦਾ ਕੋਈ ਵੀ ਮਰੀਜ਼ ਨਹੀਂ ਆਇਆ ਸਾਹਮਣੇ। ਇਸ ਦੇ ਬਾਵਜੂਦ ਸਿਹਤ ਮਹਿਕਮੇ ਨੇ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਸਿਹਤ ਮਹਿਕਮੇ ਨੇ ਲੋਕਾਂ ਲਈ ਅਡਵਾਇਜ਼ਰੀ ਜਾਰੀ ਕਰ ਕੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਐ। ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਸਿਵਿਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਫਿਲਹਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਕਰੋਨਾ ਦਾ ਮਰੀਜ਼ ਨਹੀਂ ਆਇਆ ਸਾਹਮਣੇ, ਪਰ ਉਹਨਾਂ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ।  ਸਿਵਲ ਹਸਪਤਾਲ ਅਤੇ ਮੈਡੀਕਲ ਹਸਪਤਾਲ ਵਿੱਚ ਉਹਨਾਂ ਦੇ ਵੱਲੋਂ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਤਿੰਨ ਤੋਂ ਚਾਰ ਸ਼ੱਕੀ ਮਰੀਜ਼ ਜਰੂਰ ਸਾਹਮਣੇ ਆਏ ਸੀ ਪਰ ਉਹਨਾਂ ਦਾ ਕਰੋਨਾ ਟੈਸਟ ਨੈਗਟਿਵ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਰੋਨਾ ਦੇ ਲੱਛਣ ਆਉਂਦੇ ਨੇ ਜਿਵੇਂ ਕਿ ਗਲਾ ਖਰਾਬ ਸਿਰ ਦਰਦ ਸਾਹ ਨਾ ਆਉਣਾ, ਤਾਂ ਉਹ ਨੇੜਲੇ ਹਸਪਤਾਲ ਵਿੱਚ ਜਾ ਕੇ ਆਪਣਾ ਕਰੋਨਾ ਦਾ ਟੈਸਟ ਕਰਵਾ ਸਕਦੇ ਹਨ। ਜੇਕਰ ਉਹਨਾਂ ਦਾ ਟੈਸਟ ਪੋਜੀਟਿਵ ਪਾਇਆ ਜਾਂਦਾ ਹੈ ਤਾਂ ਉਹਨਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਬਿਲਕੁਲ ਵੀ ਘਬਰਾਓ ਨਾ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਕਰੋਨਾ ਦਾ ਮਰੀਜ਼ ਨਹੀਂ ਆਇਆ ਸਾਹਮਣੇ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੀ ਭੀੜ ਪਰ ਵਾਲੀ ਜਗ੍ਹਾ ਤੋਂ ਘਰ ਜਾਂਦਾ ਹੈ ਤਾਂ ਉਹ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਸਾਫ ਕਰੇ, ਅਤੇ ਆਪਣੇ ਵਾਤਾਵਰਨ ਨੂੰ ਵੀ ਸਾਫ ਰੱਖੇ, ਜਿਸ ਕਰਕੇ ਉਹ ਕਰੋਨਾ ਦੇ ਨਾਲ ਬਚ ਸਕਦਾ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਅਡਵਾਈਜਰੀ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕਰੋਨਾ ਦੀ ਵੈਕਸੀਨ ਵੀ ਉਪਲਬਧ ਅਤੇ ਦਵਾਈਆਂ ਵੀ ਉਪਲਬਧ ਹਨ ਅਤੇ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਕਰੋਨਾ ਤੋਂ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਐ।

LEAVE A REPLY

Please enter your comment!
Please enter your name here