ਸਾਬਕਾ ਮੰਤਰੀ ਰਣਦੀਪ ਸਿੰਘ ਸੜਕ ਹਾਦਸੇ ’ਚ ਜ਼ਖਮੀ/ ਪਟਿਆਲਾ ’ਚ ਸੜਕ ਕੰਢੇ ਦਰੱਖਤ ਨਾਲ ਟਕਰਾਈ ਕਾਰ

0
52

ਕਾਂਗਰਸ ਸਰਕਾਰ ’ਚ ਖੇਤੀਬਾੜੀ ਮੰਤਰੀ ਰਹੇ ਰਣਦੀਪ ਸਿੰਘ ਨਾਭਾ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨ ਉਹ ਨਾਭਾ ਵਿਖੇ ਸੰਵਿਧਾਨ ਬਚਾਓ ਰੈਲੀ ਤੋਂ ਬਾਅਦ ਰਾਤ ਨੂੰ ਵਾਪਸ ਚੰਡੀਗੜ੍ਹ ਜਾ ਰਹੇ ਸੀ ਕਿ ਨਾਭਾ ਪਟਿਆਲਾ ਰੋਡ ’ਤੇ ਪਿੰਡ ਘਮਰੌਦਾ ਨੇੜੇ ਉਨ੍ਹਾਂ ਦੀ  ਗੱਡੀ ਦਰਖਤ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਉਹ ਖ਼ੁਦ ਗੱਡੀ ਚਲਾ ਰਹੇ ਸਨ। ਖਬਰਾਂ ਮੁਤਾਬਕ ਇਹ ਹਾਦਸਾ ਅਚਾਨਕ ਟਾਇਰ ਹੇਠਾਂ ਕੁੱਝ ਆਉਣ ਕਾਰਨ ਵਾਪਰਿਆ ਐ। ਹਾਦਸੇ ਵਿਚ ਉਨ੍ਹਾਂ ਦਾ ਕਾਫੀ ਸੱਟਾਂ ਲੱਗੀਆਂ ਨੇ ਜਦਕਿ ਨਾਲ ਬੈਠੇ ਉਨ੍ਹਾਂ ਦੇ ਗੰਨਮੈਨ ਦਾ ਬਚਾਅ ਹੋ ਗਿਆ ਐ। ਇਸ ਹਾਦਸੇ ਵਿਚ ਗੱਡੀ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਐ। ਰਣਦੀਪ ਸਿੰਘ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਐ।

LEAVE A REPLY

Please enter your comment!
Please enter your name here