ਫਾਜਿਲਕਾ ਸਾਈਬਰ ਸੈੱਲ ਖਿਲਾਫ ਵਿਲੀਲੈਂਸ ਦਾ ਐਕਸ਼ਨ/ ਸਾਈਬਰ ਸੈੱਲ ਦੇ ਐਸਐਚਓ ਸਮੇਤ ਚਾਰ ਗ੍ਰਿਫਤਾਰ/ ਨਾਬਾਲਿਗ ਖਿਲਾਫ ਕੇਸ ਦਾ ਡਰਾਵਾ ਦੇ ਮੰਗੇ ਸੀ ਲੱਖਾਂ ਰੁਪਏ

0
20

ਵਿਜੀਲੈਂਸ ਬਿਊਰੋ ਨੇ ਫਾਜਿਲਕਾ ਸਾਈਬਲ ਸੈੱਲ ਵਿਖੇ ਤੈਨਾਤ ਪੁਲਿਸ ਮੁਲਾਜਮਾਂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵੱਡੀ ਕਾਰਵਾਈ ਕੀਤੀ ਐ। ਵਿਜੀਲੈਂਸ ਨੇ ਇੱਥੇ ਤੈਨਾਤ ਇਕ ਐਸਐਚਓ ਸਮੇਤ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਇਨ੍ਹਾਂ ਮੁਲਾਜਮਾਂ ਤੇ ਇਕ ਨਾਬਾਲਿਗ ਨੂੰ ਕੇਸ ਵਿਚ ਫਸਾਉਣ ਦਾ ਡਰਾਵਾ ਦੇ ਕੇ ਲੱਖਾਂ ਰੁਪਏ ਮੰਗੇ ਜਾ ਰਹੇ ਸੀ, ਜਿਸ ਦੀ ਸ਼ਿਕਾਇਤ ਮਿਲਣ ਬਾਅਦ ਵਿਜੀਲੈਂਸ ਨੇ ਛਾਪਾ ਮਾਰ ਕੇ ਥਾਣੇਦਾਰ ਸਮੇਤ ਚਾਰ ਮੁਲਾਜਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਖਬਰਾਂ ਮੁਤਾਬਕ ਬੱਚੇ ਨੇ ਗਲਤੀ ਨਾਲ ਇੱਕ ਪੋਰਨ ਵੀਡੀਓ ‘ਤੇ ਕਲਿੱਕ ਕਰ ਲਿਆ, ਜਿਸ ਦਾ ਫਾਇਦਾ ਉਠਾਉਂਦਿਆਂ ਪੁਲਿਸ ਮੁਲਾਜ਼ਮਾਂ ਨੇ ਮਾਪਿਆਂ ਨੂੰ ਬਲੇਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਐ। ਜਾਣਕਾਰੀ ਅਨੁਸਾਰ ਸਾਈਬਰ ਸੈੱਲ ਵਿਖੇ ਤੈਨਾਤ ਇਹ ਅਧਿਕਾਰੀ ਫਾਜ਼ਿਲਕਾ ਵਿੱਚ ਇੱਕ ਨਾਬਾਲਗ ‘ਤੇ ਸਾਈਬਰ ਕੇਸ ਦਰਜ ਕਰਨ ਦੀ ਧਮਕੀ ਦੇ ਰਹੇ ਸਨ। ਨਾਲ ਹੀ ਪਰਿਵਾਰ ‘ਤੇ ਲੱਖਾਂ ਰੁਪਏ ਦੀ ਰਿਸ਼ਵਤ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਫਾਜ਼ਿਲਕਾ ਦੇ ਸਾਈਬਰ ਸੈੱਲ ‘ਤੇ ਛਾਪਾ ਮਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਾਜ਼ਿਲਕਾ ਦੇ ਐੱਸਐੱਚਓ ਅਤੇ ਤਿੰਨ ਹੋਰ ਕਰਮਚਾਰੀਆਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਟਿਪ ਲਾਈਨ ਆਈ ਸੀ ਜਿਸ ਵਿੱਚ ਇੱਕ ਨਾਬਾਲਗ ਬੱਚੇ ਦਾ ਮੋਬਾਈਲ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਲਿਆਂਦਾ ਗਿਆ ਸੀ। ਜਿਸ ਵਿੱਚ ਉਕਤ ਮੋਬਾਈਲ ਨੂੰ ਜਾਂਚ ਲਈ ਦਿੱਲੀ ਦੀ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਸੀ। ਹੁਣ ਜਦੋਂ ਪਾਰਟੀ ਫ਼ੋਨ ਮੰਗ ਰਹੀ ਸੀ ਤਾਂ ਉਕਤ ਲੋਕ ਇਸ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗ ਰਹੇ ਸਨ। ਜਿਸ ਵਿੱਚ ਸ਼ਿਕਾਇਤਕਰਤਾ ਵੱਲੋਂ ਰਿਕਾਰਡਿੰਗ ਕੀਤੀ ਗਈ ਸੀ ਅਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ, ਵਿਜੀਲੈਂਸ ਨੇ ਫਾਜ਼ਿਲਕਾ ਦੇ ਸਾਈਬਰ ਸੈੱਲ ‘ਤੇ ਛਾਪਾ ਮਾਰਿਆ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਥਾਣਾ ਸਦਰ ਦੇ ਐੱਸਐੱਚਓ ਮਨਜੀਤ ਸਿੰਘ, ਮੁਨਸ਼ੀ ਛਿੰਦਰਪਾਲ, ਕਾਂਸਟੇਬਲ ਰਾਜਪਾਲ ਅਤੇ ਸੁਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਵਿਜੀਲੈਂਸ ਨੇ ਉਕਤ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਹੈ।

LEAVE A REPLY

Please enter your comment!
Please enter your name here