Uncategorized ਫਿਲੌਰ ਰੇਲਵੇ ਪੁਲਿਸ ਅਧਿਕਾਰੀ ’ਤੇ ਲੱਗੇ ਔਰਤ ਨਾਲ ਛੇੜਛਾੜ ਦੇ ਇਲਜ਼ਾਮ/ ਸ਼ਰਾਬੀ ਹਾਲਤ ’ਚ ਮਹਿਲਾ ਦੀ ਨਾਲ ਕੀਤੀ ਖਿੱਚ-ਧੂਹ ਤੇ ਚੁੱਕਿਆ ਹੱਥ/ ਪੀੜਤਾ ਨੇ ਮੰਗਿਆ ਇਨਸਾਫ, ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - May 27, 2025 0 49 Facebook Twitter Pinterest WhatsApp ਫਿਲੋਰ ਦੇ ਰੇਲਵੇ ਪੁਲਿਸ ਚੌਂਕੀ ਇੰਚਾਰਜ ਤੇ ਇਕ ਰਾਹਗੀਰ ਮਹਿਲਾ ਨਾਲ ਗਲਤ ਵਿਵਹਾਰ ਕਰਨ ਅਤੇ ਹੱਥ ਚੁੱਕਣ ਦੇ ਇਲਜਾਮ ਲੱਗੇ ਨੇ। ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੀੜਤਾ ਦੀ ਪਛਾਣ ਪਰਵੀਨ ਵਾਸੀ ਜਗਤਪੁਰਾ ਪੰਜ ਢੇਰਾ ਵਜੋਂ ਹੋਈ ਐ। ਪੀੜਤਾ ਦੇ ਦੱਸਣ ਮੁਤਾਬਕ ਚੌਕੀ ਇੰਚਰਾਜ ਦੀਦਾਰ ਸਿੰਘ ਨੇ ਉਸ ਨੂੰ ਜਬਰਦਸਤੀ ਕਮਰੇ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਅਪਸ਼ਬਦ ਬੋਲੇ ਤੇ ਹੱਥ ਵੀ ਚੁੱਕਿਆ। ਘਟਨਾ ਵੇਲੇ ਚੋਕੀ ਇੰਚਾਰਜ ਨਿੱਕਰ ਬੁਨੈਣ ਵਿਚ ਸੀ ਅਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ। ਪੀੜਤਾ ਨੇ ਉਚ ਅਧਾਕਰੀਆਂ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਐਸਐਚਓ ਪਲਵਿੰਦਰ ਸਿੰਘ ਨੇ ਕਿਹਾ ਕਿ ਰੇਲਵੇ ਚੋਂਕੀ ਇੰਚਾਰਜ਼ ਨੂੰ ਇੱਥੋਂ ਬਦਲ ਕੇ ਲਾਇਨ ਹਾਜ਼ਰ ਕੀਤਾ ਜਾਏਗਾ। ਪੀੜਤਾਂ ਦੇ ਦੱਸਣ ਮੁਤਾਬਕ ਉਹ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਲਈ ਰੇਲਵੇ ਸਟੇਸ਼ਨ ਦੀ ਸਰਵਿਸ ਰੋਡ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹਿ ਸੀ। ਇੰਨੇ ਨੂੰ ਉੱਥੇ ਫਿਲੋਰ ਰੇਲਵੇ ਪੁਲਿਸ ਚੋਂਕੀ ਦਾ ਇੰਚਾਰਜ ਦੀਦਾਰ ਸਿੰਘ ਬਿਨਾਂ ਵਰਦੀ ਤੋਂ ਸਿਰਫ ਨਿਕਰ ਬਨੈਣ ਚ ਹੀ ਪਹੁੰਚ ਗਿਆ। ਉਸ ਔਰਤ ਨਾਲ ਬਦਤਮੀਜ਼ੀ ਕਰਨ ਲੱਗ ਪਿਆ। ਪੀੜਤ ਪਰਵੀਨ ਦੇ ਦੱਸਣ ਮੁਤਾਬਿਕ ਚੋਂਕੀ ਇੰਚਾਰਜ ਦੀਦਾਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਉਸ ਨੂੰ ਆਪਣੇ ਕਮਰੇ ਵਿੱਚ ਲਿਜਾ ਰਿਹਾ ਸੀ, ਰੋਲਾ ਪੈਦਾ ਦੇ ਲੋਕ ਇਕੱਠੇ ਹੋ ਗਏ। ਪੀੜਤ ਪਰਵੀਨ ਦੇ ਘਰਦੇ ਵੀ ਘਟਨਾ ਵਾਲੀ ਜਗਾਂ ਤੇ ਆ ਪੁੱਜੇ। ਮੋਕੇ ਰੇਲਵੇ ਥਾਣਾ ਲੁਧਿਆਣਾ ਦੇ ਐਸਐਚਓ ਪਲਵਿੰਦਰ ਸਿੰਘ ਦੇ ਧਿਆਨ ਵਿੱਚ ਵੀ ਇਹ ਸਾਰਾ ਮਾਮਲਾ ਲਿਆਂਦਾ । ਜਿਹਨਾ ਨੇ ਫਿਲੋਰ ਆਣ ਕੇ ਸਾਰਾ ਮਾਮਲਾ ਪੀੜਤ ਔਰਤ ਦੀ ਜ਼ੁਬਾਨੀ ਸੁਣਿਆ। ਐਸਐਚਓ ਪਲਵਿੰਦਰ ਸਿੰਘ ਨੇ ਕਿਹਾ ਕਿ ਰੇਲਵੇ ਚੋਂਕੀ ਇੰਚਾਰਜ਼ ਨੂੰ ਇੱਥੋਂ ਬਦਲ ਕੇ ਲਾਇਨ ਹਾਜ਼ਰ ਕੀਤਾ ਜਾਏਗਾ। ਉਸ ਪੀੜਤ ਔਰਤ ਨੇ ਆਪਣੇ ਨਾਲ ਹੋਈ ਖਿੱਚ ਧੂਅ ਦਾ ਬਦਲਾ ਫਿਲੋਰ ਰੇਲਵੇ ਚੋਂਕੀ ਇੰਚਾਰਜ਼ ਦੇ ਸਾਰੀਆਂ ਦੇ ਸਹਾਮਣੇ ਚਪੇੜਾ ਮਾਰ ਕੇ ਲਿਆ। ਤਦ ਜਾ ਕੇ ਮਾਮਲਾ ਸ਼ਾਂਤ ਹੋਇਆ।