Uncategorized ਜਲੰਧਰ ’ਚ ਛੱਤ ’ਤੇ ਸੌ ਰਹੀ 4 ਸਾਲਾ ਬੱਚੀ ਦੇ ਲੱਗੀ ਗੋਲੀ/ ਪਾਣੀ ਪੀਣ ਲਈ ਉਠਣ ਦੌਰਾਨ ਵਾਪਰੀ ਘਟਨਾ/ ਇਲਾਜ਼ ਦੌਰਾਨ ਬੱਚੀ ਦੀ ਲੱਚ ’ਚੋਂ ਨਿਕਲੀ ਗੋਲੀ By admin - May 27, 2025 0 21 Facebook Twitter Pinterest WhatsApp ਜਲੰਧਰ ਤੇ ਥਾਣਾ ਭਾਰਗਵ ਕੈਂਪ ਅਧੀਨ ਆਉਂਦੇ ਨਿਊ ਦਸਮੇਸ਼ ਨਗਰ ਇਲਾਕੇ ਤੋਂ ਹੈਰਾਨ ਕਰਦੀ ਖਬਰ ਸਾਹਮਣੇ ਆਈ ਐ। ਇੱਥੇ ਘਰ ਦੀ ਛੱਤ ਤੇ ਸੌ ਰਹੀ ਇਕ 4 ਸਾਲਾ ਬੱਚੀ ਦੀ ਲੱਤ ਵਿਚੋਂ ਗੋਲੀ ਨਿਕਲੀ ਐ। ਪਰਿਵਾਰ ਦੇ ਦੱਸਣ ਮੁਤਾਬਕ ਬੱਚੀ ਰਾਤ 12 ਵਜੇ ਪਾਣੀ ਪੀਣ ਲਈ ਉੱਠੀ ਸੀ। ਇਸੇ ਦੌਰਾਨ ਉਸ ਦੇ ਗੋਡੇ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਪਰਿਵਾਰ ਨੇ ਬੱਚੀ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰ ਵੱਲੋਂ ਬੱਚੀ ਦੇ ਗੋਡੇ ਦਾ ਆਪ੍ਰੇਸ਼ਨ ਕਰਨ ਵੇਲੇ ਗੋਲੀ ਲੱਗਣ ਦਾ ਖੁਲਾਸਾ ਹੋਇਆ। ਇਸ ਦੌਰਾਨ ਡਾਕਟਰ ਅਤੇ ਪਰਿਵਾਰ ਹੈਰਾਨ ਰਹਿ ਗਏ। ਘਟਨਾ ਸ਼ਹਿਰ ਦੇ ਨਿਊ ਦਸ਼ਮੇਸ਼ ਨਗਰ ਦੀ ਦੱਸੀ ਜਾ ਰਹੀ ਐ। ਗਨੀਮਤ ਇਹ ਰਹੀ ਕਿ ਬੱਚੀ ਖ਼ਤਰੇ ਤੋਂ ਬਾਹਰ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ, ਪਰਿਵਾਰ ਦੇਰ ਰਾਤ ਛੱਤ ‘ਤੇ ਸੌਂ ਰਿਹਾ ਸੀ। ਇਸ ਦੌਰਾਨ ਬੱਚੀ ਨੇ ਆਪਣੀ ਮਾਂ ਤੋਂ ਪੀਣ ਲਈ ਪਾਣੀ ਮੰਗਿਆ। ਜਦੋਂ ਮਾਂ ਨੇ ਉਸ ਨੂੰ ਪਾਣੀ ਦਿੱਤਾ ਤਾਂ ਉਹ ਅਚਾਨਕ ਰੋਣ ਲੱਗ ਪਈ ਅਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਲਾਈਟ ਜਗਾਈ ਤਾਂ ਉਸ ਦੇ ਗੋਡੇ ਵਿੱਚੋਂ ਖੂਨ ਨਿਕਲ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਕਿਤੇ ਡਿੱਗ ਗਈ ਹੋਵੇਗੀ ਅਤੇ ਇਸੇ ਕਰਕੇ ਉਹ ਜ਼ਖਮੀ ਹੋ ਗਈ। ਪਰ ਮਾਂ ਨੇ ਦੱਸਿਆ ਕਿ ਉਹ ਕਿਤੇ ਨਹੀਂ ਡਿੱਗੀ। ਫਿਰ ਜਦੋਂ ਉਸਨੇ ਬੱਚੀ ਦੇ ਗੋਡੇ ਦੀ ਹੱਡੀ ਨਿਕਲਦੀ ਦੇਖੀ ਤਾਂ ਉਹ ਤੁਰੰਤ ਉਸਨੂੰ ਡਾਕਟਰ ਕੋਲ ਲੈ ਗਈ। ਡਾਕਟਰਾਂ ਨੇ ਆਪ੍ਰੇਸ਼ਨ ਦੌਰਾਨ ਬੱਚੀ ਤੋਂ ਗੋਲੀ ਕੱਢ ਦਿੱਤੀ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਕਈ ਵਾਰ ਵਾਪਰੀਆਂ ਹਨ। ਪੁਲਿਸ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਧਰ ਪੁਲਿਸ ਨੇ ਮਾਮਲੇ ਨੂੰ ਸ਼ੱਕੀ ਦੱਸਿਆ ਐ। ਪੁਲਿਸ ਦਾ ਕਹਿਣਾ ਐ ਕਿ ਗੋਲੀ ਕੱਢਣ ਵਾਲੇ ਡਾਕਟਰ ਤੇ ਮਾਪਿਆਂ ਦੇ ਬਿਆਨ ਕਲਮਬੱਧ ਕੀਤੇ ਜਾਣਗੇ, ਜਿਸ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।