ਮੱਕੀ ਦੀ ਖਰੀਦ ਨੂੰ ਲੈ ਕੇ ਰਾਣਾ ਗੁਰਜੀਤ ਦਾ ਵੱਡਾ ਬਿਆਨ/ ਬਰਸਾਤੀ ਮੱਕੀ ’ਤੇ ਐਮਐਸਪੀ ਦੇਣ ਲਈ ਪੋਰਟਲ ਕੀਤਾ ਜਾਰੀ/ ਕਿਹਾ, ਕੇਵਲ ਬਰਸਾਤੀ ਮੱਕੀ ਦੀ ਹੀ ਕੀਤੀ ਜਾਵੇਗੀ ਖਰੀਦ

0
7

ਕਾਂਗਰਸੀ ਆਗੂ ਰਾਜਾ ਗੁਰਜੀਤ ਸਿੰਘ ਨੇ ਬਰਸਾਤੀ ਮੱਕੀ ਦੀ ਐਮਐਸਪੀ ਦੇਣ ਨੂੰ ਲੈ ਕੇ ਕੀਤੇ ਦਾਅਵੇ ਬਾਰੇ ਆਪਣਾ ਪੱਖ ਰੱਖਿਆ ਐ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਪਹਿਲ ਪਿੱਛੇ ਕੋਈ ਰਾਜਨੀਤਕ ਮਨੋਰਥ ਨਹੀਂ ਐ ਅਤੇ ਉਹ ਸਿਰਫ ਕਿਸਾਨਾਂ ਦੀ ਭਲਾਈ ਅਤੇ ਪਾਣੀ ਦੀ ਬੱਚਤ ਕਰਨਾ ਚਾਹੁੰਦੇ ਨੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਇਸ ਖੇਤਰ ਵਿਚ ਅਜੇ ਇਕੱਲੇ ਨੇ ਪਰ ਉਨ੍ਹਾਂ ਦੀ ਉਮੀਦ ਐ ਕਿ ਉਹਨਾਂ ਦੀ ਮਿਹਨਤ ਸਦਕਾ ਉਨ੍ਹਾਂ ਦਾ ਕਾਫਲਾ ਵਧਦਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਕੇਵਲ ਬਰਸਾਤੀ ਮੱਕੀ ਨੂੰ ਪਰਮੋਟ ਕਰ ਰਿਹਾ ਐ ਅਤੇ ਬਰਸਾਤੀ ਮੱਕੀ ਖਰੀਦਣ ਲਈ ਵਚਨਬੱਧ ਹਾਂ ਜਿਸ ਬਾਰੇ ਪੋਰਟਲ ਜਾਰੀ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ ਬਰਸਾਤੀ ਮੱਕੀ ਖਰੀਦਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਥਾਂ ਮੱਕੀ ਦੀ ਕਾਸ਼ਤ ਕਰਨਗੇ, ਉਹ ਉਨ੍ਹਾਂ ਦੀ ਮੱਕੀ ਹੀ ਖਰੀਦਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੋਰਟਲ ਵੀ ਇਸੇ ਲਈ ਜਾਰੀ ਕੀਤਾ ਐ ਤਾਂ ਜੋ ਵਪਾਰੀ ਕਿਸਮ ਦੇ ਲੋਕ ਮੱਕੀ ਦੀ ਚੋਰ-ਬਜਾਰੀ ਨਾ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਇਸ ਪੋਰਟਲ ਤੇ ਰਜਿਸਟਰਡ ਹੋਣਗੇ, ਉਨ੍ਹਾਂ ਦੀ ਮੱਕੀ ਹੀ ਖਰੀਦੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਵੀ ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ ਦੀ ਕਾਸ਼ਤ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤੀ ਮੱਕੀ ਵਿਚ ਪਾਣੀ ਦੀ ਬਹੁਤ ਘੱਟ ਖਪਤ ਹੁੰਦੀ ਐ ਅਤੇ ਇਹ ਝੋਨੇ ਦੀ ਥਾਂ ਲੈ ਕੇ ਪਾਣੀ ਦੀ ਬੱਚਤ ਲਈ ਮੀਲ ਪੱਥਰ ਸਾਬਤ ਹੋ ਸਕਦੀ ਐ।

LEAVE A REPLY

Please enter your comment!
Please enter your name here