ਮੁੱਖ ਮੰਤਰੀ ਮਾਨ ਤੇ ਸੁਪਰੀਮੋ ਕੇਜਰੀਵਾਲ ਦਾ ਪੰਜਾਬੀਆਂ ਨੂੰ ਤੋਹਫ਼ਾ/ ਮੋਹਾਲੀ ਤੋਂ ਈਜ਼ੀ ਰਜਿਸਟਰੀ ਸਿਸਟਮ ਦਾ ਕੀਤਾ ਆਗਾਜ਼/ ਤਹਿਸੀਲਾਂ ’ਚ ਹੁੰਦੀ ਲੁੱਟ ਤੋਂ ਨਿਜ਼ਾਤ ਦਾ ਕੀਤਾ ਦਾਅਵਾ

0
8

ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਐ। ਸਰਕਾਰ ਨੇ ਰਜਿਸਟਰੀਆਂ ਦੇ ਮਾਮਲੇ ਵਿਚ ਵੱਡਾ ਕਦਮ ਚੁਕਦਿਆਂ ਈਜ਼ੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਏ। ਇਸ ਦਾ ਉਦਘਾਟਨ ਮੁੱਖ ਮੰਤਰੀ ਮਾਨ ਅਤੇ ਸੁਪਰੀਮੋ ਕੇਜਰੀਵਾਲ ਵੱਲੋਂ ਮੋਹਾਲੀ ਵਿਖੇ ਕੀਤੀ ਗਈ ਐ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੈ ਅਤੇ ਅੱਜ ਤੋਂ ਰਜਿਸਟਰੀਆਂ ਕਰਾਉਣੀਆਂ ਸੌਖੀਆਂ ਹੋ ਜਾਣਗੀਆਂ।  ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਕੋਈ ਤਹਿਸੀਲਦਾਰ ਦੇ ਦਫ਼ਤਰ ਵਿਚੋਂ ਨਿਕਲਦਾ ਸੀ ਤਾਂ ਪਤਾ ਲੱਗਦਾ ਸੀ ਕਿ ਉਕਤ ਵਿਅਕਤੀ ਨੂੰ ਤਹਿਸੀਲਦਾਰ ਵੱਲੋਂ ਪੂਰੀ ਤਰ੍ਹਾਂ ਨਿਚੋੜਿਆ ਗਿਆ ਹੈ ਅੱਜ ਲੋਕਾਂ ਦੇ ਚਿਹਰੇ ਦੀ ਖ਼ੁਸ਼ੀ ਦੱਸਦੀ ਹੈ ਕਿ ਹੁਣ ਵਿਵਸਥਾ ਬਦਲ ਗਈ ਹੈ। ਈਜ਼ੀ ਰਜਿਸਟਰੀ ਜ਼ਰੀਏ ਹੁਣ ਲੋਕ ਕਿਸੇ ਵੀ ਰਜਿਸਟਰਾਰ ਕੋਲ ਜਾ ਸਕਦੇ ਹਨ। ਇਸ ਨਾਲ ਸਰਕਾਰ ਨੂੰ ਵੀ ਪਤਾ ਲੱਗੇਗਾ ਕਿ ਸਭ ਤੋਂ ਵੱਧ ਭੀੜ ਕਿਹੜੇ ਰਜਿਸਟਰਾਰ ਦੇ ਕੋਲ ਹੈ ਅਤੇ ਕਿੱਥੇ ਵਧੀਆ ਕੰਮ ਹੋ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਰਜਿਸਟਰੀ ਕਰਵਾਉਣ ਵਿਚ ਨਾ ਤਾਂ ਕੋਈ ਦੇਰੀ ਹੋਵੇਗੀ ਅਤੇ ਨਾ ਹੀ ਭ੍ਰਿਸ਼ਟਾਚਾਰ। 48 ਘੰਟਿਆਂ ਦੇ ਵਿਚ ਦਸਤਾਵੇਜ਼ਾਂ ਦੀ ਆਨਲਾਈਨ ਸ਼ੁਰੂਆਤ ਹੋਵੇਗੀ।  ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਪਿਛਲੇ 15 ਦਿਨਾਂ ਤੋਂ ਇਹ ਪਾਇਲਟ ਪ੍ਰਾਜੈਕਟ ਚੱਲ ਰਿਹਾ ਸੀ। ਅਸੀਂ ਵੇਖਣਾ ਚਾਹੁੰਦਾ ਸੀ ਕਿ ਆਮ ਆਦਮੀ ਨਾਲ ਕਿਹੋ-ਜਿਹਾ ਵਿਵਹਾਰ ਕੀਤਾ ਜਾ ਰਿਹਾ ਸੀ। ਮੋਹਾਲੀ ਵਿਚ ਸਿਸਟਮ ਵਧੀਆ ਚੱਲ ਰਿਹਾ ਸੀ। ਹੁਣ 15 ਜੁਲਾਈ ਤੱਕ ਪੂਰੇ ਪੰਜਾਬ ਵਿਚ ਇਹ ਸਿਸਟਮ ਚਾਲੂ ਕਰ ਦਿੱਤਾ ਜਾਵੇਗਾ। ਇਕ ਅਗਸਤ ਨੂੰ ਪੰਜਾਬ ਵਿਚ ਟਰਾਇਲ ਚੱਲੇਗਾ ਅਤੇ ਫਿਰ ਤੋਂ ਪੂਰੇ ਪੰਜਾਬ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਦਿਨ ਅਜਿਹਾ ਆਵੇਗਾ ਕਿ ਪੂਰੇ ਦੇਸ਼ ਭਰ ਵਿਚ ਇਹ ਤਹਿਸੀਲ ਸਿਸਟਮ ਲਾਗੂ ਹੋਵੇਗਾ। ਇਸ ਨਾਲ ਭ੍ਰਿਸ਼ਟਾਚਾਰ ‘ਤੇ ਵੀ ਨਕੇਲ ਕੱਸੀ ਜਾਵੇਗੀ।

LEAVE A REPLY

Please enter your comment!
Please enter your name here