ਫਿਰੋਜਪੁਰ ’ਚ ਧਿਆਨ ਸਿੰਘ ਮੰਡ ਨੂੰ ਮਿਲੇ ਜਥੇਦਾਰ ਗੜਗੱਜ/ ਭਾਈ ਮੰਡ ਦੇ ਘਰ ਪਹੁੰਚ ਕੇ ਜਾਣਿਆ ਸਿਹਤ ਦਾ ਹਾਲ

0
57

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਫਿਰੋਜ਼ਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਰਬੱਤ ਖਾਲਸੇ ਦੇ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਭਾਈ ਮੰਡ ਦੀ ਸਿਹਤ ਠੀਕ ਨਾ ਹੋਣ ਬਾਰੇ ਜਾਣਕਾਰੀ ਮਿਲੀ ਸੀ,  ਜਿਸ ਤੋਂ ਬਾਅਦ ਉਨ੍ਰਾਂ ਨੇ ਭਾਈ ਮੰਡ ਦੇ ਘਰ ਜਾ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ ਐ। ਉਨ੍ਹਾਂ ਕਿਹਾ ਕਿ ਭਾਈ ਮੰਡ ਦੇ ਪਰਿਵਾਰ ਨੇ ਪੰਥ ਲਈ ਸ਼ਹੀਦੀਆਂ ਦਿੱਤੀ ਨੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਐ ਅਤੇ ਉਸੇ ਭਰਾਤਰੀ ਭਾਵ ਤਹਿਤ ਭਾਈ ਮੰਡ ਦਾ ਹਾਲ ਪੁੱਛਣ ਆਏ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਸਿੱਖ ਕੌਮ ਲਈ ਕਈ ਸ਼ਹਾਦਤਾਂ ਦਿੱਤੀਆਂ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮੁਆਫ਼ੀ ਦੇਣ ਬਾਰੇ ਬੋਲਦਿਆਂ ਜੱਥੇਦਾਰ ਗੜਗੱਜ ਨੇ ਕਿਹਾ ਕਿ ਸਭ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦੀ ਛਤਰ-ਛਾਇਆ ਨੂੰ ਮੰਨਦੇ ਹਨ ਅਤੇ ਮੰਨਦੇ ਰਹਿਣਗੇ। ਧਿਆਨ ਸਿੰਘ ਮੰਡ ਨੇ ਕਿਹਾ ਕਿ ਅੱਜ ਮੇਰਾ ਹਾਲ-ਚਾਲ ਜਾਨਣ ਲਈ ਜੱਥੇਦਾਰ ਸਾਹਿਬ ਪਹੁੰਚੇ ਹਨ। ਅਸੀਂ ਕਾਫੀ ਦੇਰ ਤੋਂ ਇਕੱਠੇ ਸੰਘਰਸ਼ ਕਰਦੇ ਰਹੇ ਹਾਂ ਅਤੇ ਇੱਕ-ਦੂਜੇ ਨੂੰ ਪਹਿਲਾਂ ਵੀ ਮਿਲਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਦਾ ਹਾਲ-ਚਾਲ ਜਾਨਣ ਲਈ ਆਉਂਦਾ ਹੈ ਤਾਂ ਉਸਦਾ ਸੁਆਗਤ ਕਰਨਾ ਸਾਡਾ ਫਰਜ਼ ਹੈ।

 

LEAVE A REPLY

Please enter your comment!
Please enter your name here