ਫਾਜ਼ਿਲਕਾ ’ਚ ਲੜਕੀ ਵੱਲੋਂ ਭੁੰਡ ਆਸ਼ਕ ਦੀ ਛਿੱਤਰ-ਪਰੇਡ/ ਛਾੜਛਾੜ ਦੀ ਕੋਸ਼ਿਸ਼ ਤੋਂ ਬਾਅਦ ਕੁੱਟਮਾਰ, ਵੀਡੀਓ ਵਾਇਰਲ

0
55

ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ’ਤੇ ਇੱਕ ਕੁੜੀ ਦੇ ਵੱਲੋਂ ਇੱਕ ਭੁੰਡ ਆਸ਼ਕ ਛਿੱਤਰ-ਪਰੇਡ ਕਰਨ ਦਾ ਮਾਮਲਾ ਸਾਹਮਣੇ ਆਇਆ ਐ। ਦਰਅਸਲ ਇਕ ਲੜਕੀ ਦਾ ਬੈਗ ਚੋਰੀ ਹੋ ਗਿਆ ਸੀ, ਜਿਸ ਨਾਲ ਇਕ ਨੌਜਵਾਨ ਨੇ ਟਿਕਟ ਦਿਵਾਉਣ ਦੇ ਨਾਮ ਤੇ ਛੇੜਛਾੜ ਕੀਤੀ, ਜਿਸ ਤੋਂ ਬਾਅਦ ਮਾਮਲਾ ਵਿਗੜ ਗਿਆ। ਲੜਕੀ ਨੇ ਸਟੇਸ਼ਨ ਤੇ ਹੀ ਲੜਕੇ ਦੀ ਛਿੱਤਰ ਪਰੇਡ ਕਰ ਦਿੱਤੀ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਲੜਕੀ ਦਾ ਇਲਜਾਮ ਐ ਕਿ ਲੜਕੇ ਨੇ ਉਸ ਨਾਲ ਗਲਤ ਹਰਕਤਾਂ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ ਵਿਚ ਉਸ ਨੇ ਇਹ ਕਦਮ ਚੁੱਕਿਆ ਐ। ਜਾਣਕਾਰੀ ਮੁਤਾਬਕ ਕੁੜੀ ਅਬੋਹਰ ਰੇਲਵੇ ਸਟੇਸ਼ਨ ‘ਤੇ ਉਤਰੀ ਸੀ ਕਿ ਉਸ ਦਾ ਬੈਗ ਚੋਰੀ ਹੋ ਗਿਆ। ਫਿਰ ਉਹ ਰੇਲਵੇ ਪੁਲਸ ਚੌਂਕੀ ਗਈ, ਜਿੱਥੇ ਬਾਹਰ ਨਿਕਲਣ ਤੋਂ ਬਾਅਦ ਇਕ ਮੁੰਡੇ ਨੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਇਸ ਤੋਂ ਮੁੰਡੇ ਨੇ ਕੁੜੀ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕੁੜੀ ਨੇ ਰੱਜ ਕੇ ਮੁੰਡੇ ਦਾ ਕੁਟਾਪਾ ਚਾੜ੍ਹਿਆ। ਮੌਕੇ ‘ਤੇ ਇਕ ਸ਼ਖ਼ਸ਼ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਕੁੜੀ ਦਾ ਕਹਿਣਾ ਹੈ ਕਿ ਜਿਸ ਹਿਸਾਬ ਦੀ ਮੁੰਡੇ ਦੀ ਛਿੱਤਰਪਰੇਡ ਹੋਈ ਹੈ, ਅੱਗੇ ਤੋਂ ਉਹ ਹੋਰ ਕਿਸੇ ਵੀ ਕੁੜੀ ਨੂੰ ਛੇੜਨ ਦੀ ਹਿੰਮਤ ਨਹੀਂ ਕਰੇਗਾ।

LEAVE A REPLY

Please enter your comment!
Please enter your name here