ਅੰਮ੍ਰਿਤਸਰ ‘ਚ ਪਿਉ-ਪੁੱਤ ’ਤੇ ਜਾਨਲੇਵਾ ਹਮਲਾ ਕਰ ਕੇ ਲੁੱਟੇ 8 ਲੱਖ/ ਦਾਤਰਾਂ ਨਾਲ ਹਮਲੇ ‘ਚ ਪਿਓ ਦੀ ਮੌਤ, ਪੁੱਤ ਦੀ ਹਾਲਤ ਗੰਭੀਰ/ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

0
5

ਅੰਮ੍ਰਿਤਸਰ ‘ਚ ਦਿਨ ਦਿਹਾੜੇ ਲੁੱਟ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਹਾਲ ਗੇਟ ਇਲਾਕੇ ਦੀ ਐ, ਜਿੱਥੇ ਲੁਟੇਰਿਆਂ ਨੇ ਮਨੀਚੇਂਜਰ ਦੇ ਕੰਮ ਕਰਦੇ ਪਿਉ-ਪੁੱਤਰ ਤੇ ਹਮਲਾ ਕਰ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਹਮਲੇ ਵਿਚ ਪਿਉ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਐ। ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ। ਮ੍ਰਿਤਕ ਦੇ ਪਰਿਵਾਰ ਇਨਸਾਫ ਦੀ ਮੰਗ ਕੀਤੀ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਲੁਟੇਰੇ ਹਾਲ ਗੇਟ ਵਿਖੇ ਇੱਕ ਮਨੀਐਕਸਚੇਂਜ ਪਿਓ-ਪੁੱਤ ਕੋਲੋਂ ਫਟੇ-ਪੁਰਾਣੇ ਨੋਟ ਬਦਲਵਾਉਣ ਦਾ ਬਹਾਨਾ ਬਣਾ ਕੇ ਆਏ ਸਨ, ਜਿਨ੍ਹਾਂ ਨੇ ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦਿੰਦਿਆਂ ਦਾਤਰ ਨਾਲ ਧਮਕਾਉਂਦਿਆਂ ਪਿਓ-ਪੁੱਤ ‘ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਦੋਵੇਂ ਪਿਓ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਉਪਰੰਤ ਲੁਟੇਰੇ 8 ਲੱਖ ਰੁਪਏ ਤੋਂ ਵੱਧ ਨਕਦੀ ਲੁੱਟ ਕੇ ਫਰਾਰ ਹੋ ਗਏ ਦੱਸੇ ਜਾ ਰਹੇ ਹਨ। ਘਟਨਾ ਦਾ ਪਤਾ ਲੱਗਣ ‘ਤੇ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਦੋਵੇਂ ਪਿਓ-ਪੁੱਤ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਪਿਓ ਦੀ ਮੌਤ ਹੋ ਗਈ, ਜਦਕਿ ਪੁੱਤ ਦੀ ਹਾਲਤ ਗੰਭੀਰ ਹੈ।

LEAVE A REPLY

Please enter your comment!
Please enter your name here