Uncategorized ਲੁਧਿਆਣਾ ਸ਼ਹਿਰ ਅੰਦਰ ਤੇਜ਼ ਹਨੇਰੀ ਕਾਰਨ ਦੋ ਮੌਤਾਂ/ ਫੈਕਟਰੀ ਦੀ ਕੰਧ ਹੇਠਾਂ ਆਉਣ ਕਾਰਨ ਗਈ ਜਾਨ/ ਲੋਕਾਂ ਨੇ ਅਨਸੇਫ ਇਮਾਰਤਾਂ ਖਿਲਾਫ ਮੰਗੀ ਕਾਰਵਾਈ By admin - May 25, 2025 0 5 Facebook Twitter Pinterest WhatsApp ਪੰਜਾਬ ਅੰਦਰ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਅਜਿਹੀ ਹੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਐ, ਜਿੱਥੇ ਹਨੇਰੀ ਕਾਰਨ ਬਹੁਮੰਜ਼ਲੀ ਫੈਕਟਰੀ ਦੀ ਦੀਵਾਰ ਹੇਠਾਂ ਆਉਣ ਕਾਰਨ ਇਕ ਮਜਦੂਰ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਘਟਨਾ ਸ਼ਹਿਰ ਦੇ ਨਾਨਕ ਨਗਰ ਇਲਾਕੇ ਦੀ ਐ। ਜਾਣਕਾਰੀ ਅਨੁਸਾਰ ਦੋਵੇਂ ਮਜਦੂਰ ਗਲੀ ਵਿਚੋਂ ਲੰਘ ਰਹੇ ਸੀ ਕਿ ਇਸੇ ਦੌਰਾਨ ਤੇਜ਼ ਹਨੇਰੀ ਕਾਰਨ ਇੱਕ ਬਹੁਮੰਜ਼ਲੀ ਫੈਕਟਰੀ ਦੀ ਸਭ ਤੋਂ ਉਪਰਲੀ ਮੰਜ਼ਿਲ ਦੀ ਦੀਵਾਰ ਗਿਰ ਗਈ ਜਿਸ ਦੀ ਚਪੇਟ ਦੇ ਵਿੱਚ ਦੋ ਮਜ਼ਦੂਰ ਆ ਗਏ। ਕਿਹਾ ਜਾ ਰਿਹਾ ਐ ਕਿ ਇੱਕ ਮਜ਼ਦੂਰ ਦੀ ਮੌਤ ਮੌਕੇ ਤੇ ਹੀ ਹੋ ਗਈ ਦੂਜੇ ਮਜਦੂਰ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ ਐ। ਜ਼ਿਕਰਯੋਗ ਐ ਕਿ ਬੀਤੀ ਸ਼ਾਮ ਤੋਂ ਮੌਸਮ ਵਿਚ ਆਏ ਬਦਲਾਅ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਉੱਥੇ ਹੀ ਤੇਜ਼ ਹਨੇਰੀ ਕਾਰਨ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਐ। ਹਨੇਰੀ ਕਾਰਨ ਵੱਡੀ ਗਿਣਤੀ ਵਿਚ ਰੁੱਖ ਡਿੱਗ ਗਏ। ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਵੀ ਕਈ ਥਾਈ ਨੁਕਸਾਨ ਹੋਇਆ ਐ। ਉਧਰ ਲੁਧਿਆਣਾ ਦੇ ਨਾਨਕ ਨਗਰ ਇਲਾਕੇ ਵਿੱਚ ਫੈਕਟਰੀ ਦੀ ਪੰਜਵੀਂ ਮੰਜ਼ਿਲ ਦੀ ਦੀਵਾਰ ਡਿੱਗਣ ਨੂੰ ਲੈ ਕੇ ਸਥਾਨਕ ਵਾਸੀਆਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਉਹ ਫੈਕਟਰੀ ਮਾਲਕਾਂ ਵੱਲੋਂ ਵੱਧ ਉਚਾਈ ਵਾਲੀਆਂ ਨਾਜਾਇਜ਼ ਉਸਾਰੀਆਂ ਬਾਰੇ ਆਵਾਜ ਬੁਲੰਦ ਕਰਦੇ ਰਹੇ ਨੇ ਪਰ ਪ੍ਰਸ਼ਾਸਨ ਇਨ੍ਹਾਂ ਤੇ ਨਕੇਲ ਨਹੀਂ ਕੱਸ ਰਿਹਾ, ਜਿਸ ਦਾ ਨਤੀਜਾ ਦੋ ਮੌਤਾਂ ਦੇ ਰੂਪ ਵਿਚ ਨਿਕਲਿਆ ਐ। ਲੋਕਾਂ ਨੇ ਅਜਿਹੀਆਂ ਇਮਾਰਤਾਂ ਦੀ ਪਛਾਣ ਕਰ ਕੇ ਕਾਰਵਾਈ ਦੀ ਮੰਗ ਕੀਤੀ ਐ।