ਮੋਗਾ ’ਚ ਗਰਿੱਡ ਨੂੰ ਅੱਗ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ/ ਬੀਤੀ ਸ਼ਾਮ ਆਈ ਹਨੇਰੀ ਕਾਰਨ ਅੱਗ ਦੀ ਲਪੇਟ ’ਚ ਆਇਆ ਗਰਿੱਡ/ ਪੰਜਾਬ ਅੰਦਰ ਹੋਰ ਥਾਈਂ ਵੀ ਬਿਜਲੀ ਮਹਿਕਮੇ ਤੇ ਨੁਕਸਾਨ ਦੀਆਂ ਖਬਰਾਂ

0
5

ਪੰਜਾਬ ਅੰਦਰ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਜਿੱਥੇ  ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਉੱਥੇ ਹੀ ਹਨੇਰੀ ਕਾਰਨ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਖਾਸ ਕਰ ਕੇ ਬਿਜਲੀ ਮਹਿਕਮੇ ਦਾ ਭਾਰੀ ਨੁਕਸਾਨ ਹੋਇਆ ਐ। ਅਜਿਹੀ ਹੀ ਖਬਰ ਮੋਗਾ ਤੋਂ ਸਾਹਮਣੇ ਆਈ ਐ, ਜਿੱਥੇ ਤੇਜ਼ ਹਨੇਰੀ ਅਤੇ ਝੱਖੜ ਮਗਰੋਂ ਸਿੰਘਾਂਵਾਲਾ ਸਥਿਤ ਬਿਜਲੀ ਗਰਿੱਡ ਅੰਦਰ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਐ, ਜਿਸ ਕਾਰਨ ਕਾਫੀ ਇਲਾਕਿਆਂ ਅੰਦਰ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਰਹਿਣਾ ਪਿਆ।  ਦੱਸਣਯੋਗ ਐ ਕਿ ਇਸ ਗਰਿੱਡ ਵਿਚ ਬੀਤੇ ਦਿਨ ਵੀ ਓਵਰਹੀਟ ਦੇ ਚਲਦਿਆਂ 220 ਕੇਵੀ ਦੇ ਟਰਾਂਸਟਰ ਫਾਰਮਰ ਨੂੰ ਅੱਗ ਲੱਗ ਗਈ ਸੀ। ਇਸ ਅੱਗ ਨੂੰ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਕਾਬੂ ਪਾ ਲਿਆ ਸੀ।  ਉਧਰ ਬੀਤੀ ਸ਼ਾਮ ਆਈ ਤੇਜ਼ ਹਨੇਰੀ ਤੋਂ ਬਾਅਦ ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ਬਿਜਲੀ ਸਪਲਾਈ ਬੰਦ ਰਹੀ, ਜਿਸ ਨੂੰ ਦਰੁਸਤ ਕਰਨ ਲਈ ਬਿਜਲੀ ਮਹਿਕਮੇ ਦੇ ਮੁਲਾਜਮ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਬਿਜਲੀ ਮਹਿਕਮੇ ਦੇ ਸੂਤਰਾਂ ਮੁਤਾਬਕ ਬਿਜਲੀ ਸਪਲਾਈ ਨੂੰ ਛੇਤੀ ਹੀ ਬਹਾਲ ਕਰ ਦਿੱਤਾ ਜਾਵੇਗਾ ਅਤੇ ਕੁੱਝ ਥਾਵਾਂ ਤੇ ਸਪਲਾਈ ਬਹਾਲੀ ਲਈ ਉਡੀਕ ਵੀ ਕਰਨੀ ਪੈ ਸਕਦੀ ਐ।

LEAVE A REPLY

Please enter your comment!
Please enter your name here