ਬਰਨਾਲਾ ਪੁਲਿਸ ਨੇ ਬਜ਼ੁਰਗ ਤੋਂ ਵਾਲੀਆਂ ਲੁੱਟਣ ਦਾ ਮਾਮਲਾ ਸੁਲਝਾਇਆ/ ਪੁਲਿਸ ਨੇ 24 ਘੰਟਿਆਂ ਅੰਦਰ ਦਬੋਚੇ ਵਾਲੀਆਂ ਉਤਾਰਨ ਵਾਲੇ ਮੁਲਜ਼ਮ/ ਬੀਤੇ ਦਿਨ ਬਜ਼ੁਰਗ ਮਹਿਲਾ ਦੇ ਕੰਨਾਂ ਚੋਂ ਵਾਲੀਆਂ ਝਪਟ ਕੇ ਹੋਏ ਸੀ ਫਰਾਰ

0
7

ਬਰਨਾਲਾ ਪੁਲਿਸ ਨੇ ਬਜ਼ੁਰਗ ਮਹਿਲਾ ਦੇ ਕੰਨਾਂ ਵਿਚੋਂ ਵਾਲੀਆਂ ਝਪਟਣ ਦੇ ਮਾਮਲੇ ਨੂੰ ਸੁਲਝਾ ਲਿਆ ਐ। ਪੁਲਿਸ ਨੇ ਘਟਨਾ ਤੋਂ ਮਹਿਜ 24 ਘੰਟਿਆਂ ਅੰਦਰ ਦੇ ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਐ। ਪੁਲਿਸ ਨੇ ਖੋਹ ਕੀਤੀਆਂ ਵਾਲੀਆਂ ਅਤੇ ਘਟਨਾ ਵੇਲੇ ਵਰਤਿਆਂ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਐ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਦੱਸਣਯੋਗ ਐ ਕਿ ਸੋਮਵਤੀ ਨਾਮ ਦੇ ਉਕਤ ਬਜ਼ੁਰਗ ਬੀਤੇ ਦਿਨ ਕਿਲ੍ਹਾ ਮੁਹੱਲਾ ਚ ਸੜਕ ਤੇ ਸੈਰ ਕਰ ਰਹੀ ਸੀ ਕਿ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਵਿਚੋਂ ਇਕ ਨੇ ਪਿੱਛੇ ਤੋਂ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਇਸ ਘਟਨਾ ਕਾਰਨ ਬਜ਼ੁਰਗ ਦੇ ਕੰਨ ਬੂਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਅਤੇ ਡਾਕਟਰ ਨੂੰ ਚਾਰ ਟਾਂਕੇ ਲਾਉਣੇ ਪਏ ਸੀ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕਰ ਲਿਆ ਐ।

LEAVE A REPLY

Please enter your comment!
Please enter your name here