Uncategorized ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਦੀ ਕੈਨੇਡਾ ’ਚ ਮੌਤ/ ਸਾਲ ਪਹਿਲਾਂ ਚੰਗੇ ਭਵਿੱਖ ਖਾਤਰ ਨਾਲ ਗਿਆ ਸੀ ਕੈਨੇਡਾ/ ਪਿਤਾ ਦੀ ਵੀ ਹੋ ਚੁੱਕੀ ਮੌਤ, ਪਿੰਡ ਦੇ ਸ਼ਮਸ਼ਾਨ ਘਾਟ ’ਚ ਹੋਇਆ ਸਸਕਾਰ By admin - May 25, 2025 0 54 Facebook Twitter Pinterest WhatsApp ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ੀ ਧਰਤੀ ’ਤੇ ਗਏ ਪੰਜਾਬੀਆਂ ਨੇ ਜਿੱਥੇ ਆਪਣੀ ਮਿਹਨਤ ਦੇ ਬਲਬੂਤੇ ਚੰਗੀਆਂ ਕਮਾਈਆਂ ਵੀ ਕੀਤੀਆਂ ਨੇ ਉੱਥੇ ਹੀ ਕੁੱਝ ਨਾਲ ਅਣਹੋਣੀਆਂ ਘਟਨਾਵਾਂ ਵਾਪਰਨ ਬਾਅਦ ਤਾਬੂਤ ਵਿਚ ਬੰਦ ਹੋ ਕੇ ਵਾਪਸ ਪਰਤਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਅਜਿਹੀ ਹੀ ਖਬਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੋੜਾ ਤੋਂ ਸਾਹਮਣੇ ਆਈ ਐ, ਜਿੱਥੇ ਦੇ ਵਾਸੀ 20 ਸਾਲਾ ਭਗਤਵੀਰ ਸਿੰਘ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਚ ਮੌਤ ਹੋ ਗਈ। ਇਹ ਨੌਜਵਾਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿੱਥੇ ਅਲਬਰਟ ਦੇ ਰੈਡ ਡੀਅਰ ਵਿਚ ਬੀਤੀ 21 ਅਪਰੈਲ ਨੂੰ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਕੁੱਝ ਦਿਨ ਹਸਪਤਾਲ ਵਿਚ ਜ਼ੇਰੇ ਇਲਾਜ ਰਹਿਣ ਬਾਅਦ ਉਸ ਦੀ ਮੌਤ ਹੋ ਗਈ। ਭਗਤਵੀਰ ਸਿੰਘ ਦੀ ਮ੍ਰਿਤਕ ਦੇਹ ਇਕ ਮਹੀਨੇ ਦੀ ਉਡੀਕ ਬਾਅਦ ਪਿੰਡ ਜੋੜਾ ਛੱਤਰਾਂ ਪਹੁੰਚੀ ਜਿੱਥੇ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਐ। ਭਗਤਵੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਬਾਅਦ ਜਿੱਥੇ ਇਲਾਕੇ ਅੰਦਰ ਸੋਗ ਦੀ ਲਹਿਰ ਐ ਉੱਥੇ ਪਰਿਵਾਰ ਵਿਚ ਰਹਿ ਗਈਆਂ ਮਾਂ-ਧੀ ਦਾ ਰੋ ਰੋ ਕੇ ਬੁਰਾ ਹਾਰ ਐ। ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਐ। ਪਰਿਵਾਰ ਵਿਚ ਹੁਣ ਕੇਵਲ ਮਾਂ-ਧੀ ਹੀ ਰਹਿ ਗਈਆਂ ਨੇ, ਜਿਨ੍ਹਾਂ ਦੇ ਸਿਰ ਤੇ ਹੁਣ ਕੋਈ ਸਹਾਰਾ ਨਹੀਂ ਰਿਹਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਐ।