ਮਲੋਟ ’ਚ ਟਰੱਕ ਆਪਰੇਟਰਾਂ ਨੇ ਰੋਡ ਜਾਮ ਕਰ ਕੇ ਲਾਇਆ ਧਰਨਾ/ ਸੇਲੋ ਗੁਦਾਮ ’ਚ ਕਣਕ ਦੀ ਅਨਲੋਡਿੰਗ ਨਾ ਹੋਣ ਖਿਲਾਫ਼ ਕੀਤੀ ਨਾਅਰੇਬਾਜ਼ੀ

0
7

ਮਲੋਟ ਵਿਖੇ ਚੱਲ ਰਹੇ ਸੇਲੋ ਗੁਦਾਮ ਵਿਚ ਕਣਕ ਦੀ ਅਨਲੋਡਿੰਗ ਨਾ ਹੋਣ ਦਾ ਮੁੱਦਾ ਗਰਮਾ ਗਿਆ ਐ। ਇੱਥੇ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਟਰੱਕ ਆਪਰੇਟਰਾਂ ਨੇ ਦਿੱਲੀ-ਫਾਜਿਲਕਾ ਹਾਈਵੇ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਟਰੱਕ ਆਪਰੇਟਰਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਟੱਕ ਆਪਰੇਸਟਾਂ ਦਾ ਇਲਜਾਮ ਸੀ ਕਿ ਕਣਕ ਦੀ ਅਨਲੋਡਿੰਗ ਨਾ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਕਈ ਕਈ ਦਿਨਾਂ ਦੀ ਉਡੀਕ ਕਰਨੀ ਪੈ ਰਹੀ ਐ। ਉਨ੍ਹਾਂ ਕਿਹਾ ਕਿ ਇਸ ਕਾਰਨ ਜਿੱਥੇ ਉਨ੍ਹਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਐ, ਉੱਥੇ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਾ ਰਿਹਾ ਐ। ਉਨ੍ਹਾਂ ਕਿਹਾ ਕਿ ਜੇਕਰ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here