Uncategorized ਪਟਿਆਲਾ ’ਚ ਫਿਰ ਸਾਹਮਣੇ ਆਈ ਸਕੂਲ ਮਾਲਕਾਂ ਦੀ ਅਣਗਹਿਲੀ/ 12ਵੀਂ ਦਾ ਵਿਦਿਆਰਥੀ ਚਲਾ ਰਿਹਾ ਸੀ ਬੱਚਿਆਂ ਨਾਲ ਭਰੀ ਸਕੂਲੀ ਵੈਨ/ ਪਟਿਆਲਾ ਦੇ ਸਮਾਣਾ ਦੀ ਘਟਨਾ, ਵੈਨ ਦੀ ਵੀਡੀਓ ਹੋਈ ਵਾਇਰਲ By admin - May 24, 2025 0 66 Facebook Twitter Pinterest WhatsApp ਪਟਿਆਲਾ ’ਚ ਸਕੂਲ ਪ੍ਰਬੰਧਕਾਂ ਵੱਲੋਂ ਮਾਸੂਮਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ। ਤਾਂਜਾ ਘਟਨਾ ਪਟਿਆਲਾ ਦੇ ਸਮਾਣਾ ਤੋਂ ਸਾਹਮਣੇ ਆਈ ਐ ਜਿੱਥੇ ਇਕ 12ਵੀਂ ਦਾ ਵਿਦਿਆਰਥੀ ਛੋਟੇ ਬੱਚਿਆਂ ਨਾਲ ਭਰੀ ਵੈਨ ਚਲਾ ਰਿਹਾ ਸੀ। ਲੋਕਾਂ ਨੇ ਵੈਨ ਨੂੰ ਘੇਰ ਕੇ ਵੀਡੀਓ ਬਣਾਈ ਜੋ ਸ਼ੋਸ਼ਲ ਮੀਡੀਆਂ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਵੈਨ ਨੂੰ ਘੇਰ ਕੇ ਖੜ੍ਹੇ ਲੋਕਾਂ ਨੇ ਪ੍ਰਸ਼ਾਸਨ ਤੋਂ ਅਜਿਹੇ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਦੱਸਣਯੋਗ ਐ ਕਿ ਬੀਤੀ 7 ਮਈ ਨੂੰ ਪਟਿਆਲਾ ਵਿੱਚ ਸਮਾਣਾ ਰੋਡ ਉਤੇ ਨਾਸੂਰਪੁਰ ਪਿੰਡ ਕੋਲ ਸਕੂਲ ਵੈਨ ਤੇ ਟਰਾਲੇ ਦੀ ਟੱਕਰ ਵਿੱਚ 6 ਵਿਦਿਆਰਥੀਆਂ ਸਮੇਤ 7 ਦੀ ਮੌਤ ਹੋ ਗਈ ਸੀ। ਹੁਣ ਸਮਾਣਾ ਤੋਂ ਆਈਆਂ ਤਸਵੀਰਾਂ ਨੇ ਸਾਫ ਕਰ ਦਿੱਤਾ ਐ ਕਿ ਸਕੂਲ ਪ੍ਰਬੰਧਕਾਂ ਨੇ ਇੰਨੇ ਵੱਡੇ ਤੋਂ ਹਾਦਸੇ ਤੋਂ ਵੀ ਸਬਕ ਨਹੀਂ ਲਿਆ ਹੈ। ਵੀਡੀਓ ਵਿਚ ਦਿਖਾਈ ਦਿੰਦੀ ਵੈਨ ਸਮਾਣਾ ਦੇ ਕਰਹਾਲੀ ਸਾਹਿਬ ਇਲਾਕੇ ਦੀ ਦੱਸੀ ਜਾ ਰਹੀ ਐ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸਕੂਲ ਵਿਦਿਆਰਥੀ ਸਕੂਲੀ ਬੱਚਿਆਂ ਨਾਲ ਭਰੀ ਵੈਨ ਚਲਾ ਰਿਹਾ ਐ। ਰਾਹਗੀਰਾਂ ਵੱਲੋਂ ਕੀਤੀ ਪੁਛਗਿੱਛ ਦੌਰਾਨ ਵੈਨ ਚਲਾ ਰਿਹਾ ਵਿਦਿਆਰਥੀ ਖੁਦ ਨੂੰ 12ਵੀਂ ਦਾ ਵਿਦਿਆਰਥੀ ਦੱਸ ਰਿਹਾ ਐ। ਕਾਬਿਲੇਗੌਰ ਹੈ ਕਿ 7 ਮਈ ਨੂੰ ਸੜਕ ਹਾਦਸੇ ਵਿੱਚ 6 ਵਿਦਿਆਰਥੀਆਂ ਸਮੇਤ 7 ਦੀ ਮੌਤ ਹੋ ਗਈ ਸੀ। ਇਹ ਹਾਦਸਾ ਸਮਾਣਾ ਰੋਡ ‘ਤੇ ਨੱਸੂਪੁਰ ਪਿੰਡ ਨੇੜੇ ਵਾਪਰਿਆ ਜਦੋਂ ਰੇਤ ਨਾਲ ਭਰੇ ਇੱਕ ਟਰੱਕ ਨੇ ਸਕੂਲੀ ਵਿਦਿਆਰਥੀਆਂ ਨੂੰ ਲੈ ਜਾ ਰਹੇ ਇੱਕ ਨਿੱਜੀ ਵਾਹਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨਿੱਜੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਪੂਰੀ ਤਰ੍ਹਾਂ ਨੁਕਸਾਨੀ ਗਈ। ਚਸ਼ਮਦੀਦਾਂ ਅਨੁਸਾਰ, ਸਾਰੇ ਵਿਦਿਆਰਥੀ ਪਟਿਆਲਾ ਤੋਂ ਸਮਾਣਾ ਸਥਿਤ ਆਪਣੇ ਘਰ ਵਾਪਸ ਆ ਰਹੇ ਸਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ। ਜ਼ਬਰਦਸਤ ਟੱਕਰ ਕਾਰਨ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਕਾਰਨ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਕਰੇਨ ਦੀ ਵਰਤੋਂ ਕਰਨੀ ਪਈ ਸੀ। ਇਸ ਹਾਦਸੇ ਵਿੱਚ ਪੰਜ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਦਿਆਰਥੀ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਮਾਣਾ ਤੋਂ ਸਾਹਮਣੇ ਆਈ ਤਾਜ਼ਾ ਘਟਨਾ ਨੇ ਸਕੂਲ ਪ੍ਰਬਧਕਾਂ ਦੀ ਮਾਨਸਿਕਤਾ ਜੱਗ ਜਾਹਰ ਕਰ ਦਿੱਤੀ ਐ, ਜੋ ਆਪਣੇ ਫਾਇਦੇ ਲਈ ਛੋਟੇ ਬੱਚਿਆਂ ਦੀ ਜਾਨ ਜੋਖਮ ਵਿਚ ਪਾਉਣ ਤੋਂ ਗੁਰੇਜ ਨਹੀਂ ਕਰਦੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੀ ਸਕੂਲ ਮਾਲਕਾਂ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਐ।