Uncategorized ਤਰਨ ਤਾਰਨ ਦੇ ਪਿੰਡ ਸਭਰਾਂ ’ਚ ਨਸ਼ਿਆਂ ਸਬੰਧੀ ਵੀਡੀਓ ਵਾਇਰਲ/ ਪਿੰਡ ਵਾਸੀ ਔਰਤ ਨੇ ਸ਼ਰੇਆਮ ਨਸ਼ੇ ਵਿੱਕਣ ਦੇ ਲਾਏ ਇਲਜ਼ਾਮ/ ਪੰਚਾਇਤ ਨੇ ਨਸ਼ਿਆਂ ਖਿਲਾਫ ਲੜਾਈ ’ਚ ਸਹਿਯੋਗ ਦੀ ਅਪੀਲ By admin - May 24, 2025 0 5 Facebook Twitter Pinterest WhatsApp ਯੋਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਉੱਥੇ ਹੀ ਕਈ ਪਿੰਡਾਂ ਵਿੱਚ ਅਜੇ ਵੀ ਸ਼ਰੇਆਮ ਨਸ਼ੇ ਵਿੱਕਣ ਦੀਆਂ ਕਨਸੋਆ ਵੀ ਸਾਹਮਣੇ ਆ ਰਹੀਆਂ ਨੇ। ਅਜਿਹਾ ਹੀ ਮਾਮਲਾ ਤਰਨ ਤਾਰਨ ਦੇ ਹਲਕਾ ਪੱਟੀ ਦੇ ਪਿੰਡ ਸਭਰਾ ਤੋਂ ਸਾਹਮਣੇ ਆਇਆ ਐ, ਜਿੱਥੇ ਪਿੰਡ ਵਾਸੀਆਂ ਨੇ ਸ਼ਰੇਆਮ ਨਸ਼ੇ ਵਿੱਕਣ ਦਾ ਦਾਅਵਾ ਕੀਤਾ ਐ। ਇਸੇ ਦੌਰਾਨ ਪਿੰਡ ਦੀ ਔਰਤ ਵੱਲੋਂ ਨਸ਼ਾ ਤਸਕਰਾਂ ਦੇ ਸ਼ਰੇਆਮ ਨਾਮ ਲੈਣ ਦੀ ਵੀਡੀਓ ਵੀ ਵਾਇਰਲ ਹੋਈ ਐ। ਲੋਕਾਂ ਦਾ ਇਲਜਾਮ ਐ ਕਿ ਪੁਲਿਸ ਤਕ ਪਹੁੰਚ ਦੇ ਬਾਵਜੂਦ ਨਸ਼ੇ ਬੰਦ ਨਹੀਂ ਹੋ ਰਹੇ। ਇਸੇ ਦੌਰਾਨ ਪਿੰਡ ਦੇ ਸਰਪੰਚ ਨੇ ਨਸ਼ਾ ਪੀੜਤਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਐ ਤਾਂ ਉਹ ਉਸ ਦੀ ਮਦਦ ਕਰਨਗੇ ਅਤੇ ਜੋ ਕੋਈ ਨਸ਼ੇ ਵੇਚਦਾ ਫੜਿਆ ਗਿਆ, ਉਸ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਦੱਸਣਯੋਗ ਐ ਕਿ ਪਿੰਡ ਨਾਲ ਸਬੰਧਤ ਇਕ ਔਰਤ ਨੇ ਆਪਣੇ ਪੁੱਤਰ ਤੇ ਨਸ਼ਿਆਂ ਬਾਰੇ ਲੱਗੇ ਝੂਠੇ ਦੋਸ਼ਾਂ ਤੋਂ ਦੁਖੀ ਹੋ ਕੇ ਗਲੀ ਵਿੱਚ ਵਿਕਦੇ ਨਸ਼ੇ ਨੂੰ ਲੈ ਕੇ ਪੰਚਾਇਤ ਦੇ ਸਾਹਮਣੇ ਰੌਲਾ ਪਾਇਆ ਗਿਆ ਅਤੇ ਉਹਨਾਂ ਨਸ਼ਾ ਤਸਕਰਾਂ ਦੇ ਨਾਮ ਵੀ ਦੱਸੇ ਗਏ ਜੋ ਪਿੰਡ ਵਿੱਚ ਸ਼ਰ੍ਹੇਆਮ ਨਸ਼ਾ ਵੇਚਦੇ ਹਨ। ਜ਼ਿਕਰਯੋਗ ਹੈ ਕਿ ਪਿੰਡ ਸਭਰਾਂ ਦੇ ਵਿੱਚ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਵੀ ਇਸ ਪਿੰਡ ਵਿੱਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰਦਾ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਜੇ ਕੋਈ ਨਸ਼ਾ ਪੀਣ ਵਾਲਾ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਸਦਾ ਨਸ਼ਾ ਛਡਵਾਉਣ ਵਿੱਚ ਮਦਦ ਕਰਾਂਗੇ ਅਤੇ ਜੇ ਕੋਈ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਹੋਵੇਗੀ।