Uncategorized ਗੁਰਦਾਸਪੁਰ ’ਚ ਸਕੂਲ ਮਾਲਕ ਦੇ ਘਰ ਤੋਂ ਚੱਲੀਆਂ ਗੋਲੀਆਂ/ ਫਿਰੌਤੀ ਦੀ ਮੰਗ ਪੂਰੀ ਨਾ ਹੋਣ ’ਤੇ ਗੋਲੀਆਂ ਚਲਾ ਕੇ ਫਰਾਰ/ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - May 24, 2025 0 16 Facebook Twitter Pinterest WhatsApp ਗੁਰਦਾਸਪੁਰ ’ਚ ਇਕ ਨਿੱਜੀ ਸਕੂਲ ਮਾਲਕ ਦੇ ਘਰ ’ਤੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਐ। ਪੀੜਤ ਦੀ ਪਛਾਣ ਹਰਦਿਆਲ ਸਿੰਘ ਪੁੱਤਰ ਸੁੱਚ ਸਿੰਘ ਵਜੋਂ ਹੋਈ ਐ ਜੋ ਜੀਐਸ ਇੰਟਰਨੈਸ਼ਨਲ ਸਕੂਲ ਕੋਟਲੀ ਸੂਰਤ ਮੱਲੀ ਹਲਕਾ ਡੇਰਾ ਬਾਬਾ ਨਾਨਕ ਦੇ ਮਾਲਕ ਹਨ। ਉਨ੍ਹਾਂ ਨੂੰ ਕੌਂਸਲ ਚੌਂਧਰੀ ਗੈਂਗ ਵੱਲੋਂ 5 ਕਰੋੜ ਦੀ ਫਿਰੌਤੀ ਦਾ ਫੋਨ ਆਇਆ ਸੀ ਅਤੇ ਮੰਨ ਨਾ ਮੰਨੇ ਜਾਣ ’ਤੇ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਘਰ ਤੇ ਗੋਲੀਆਂ ਚਲਾ ਦਿੱਤੀਆਂ। ਹਰਦਿਆਲ ਸਿੰਘ ਦੇ ਪਰਿਵਾਰ ਨੇ ਆਤਮ ਰੱਖਿਆ ਤਹਿਤ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਫਾਇਰਿੰਗ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।