Uncategorized ਅਬੋਹਰ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਸਮੇਤ ਪਰਵਾਸੀ ਕਾਬੂ/ ਰਾਜਸਥਾਨ ਤੋਂ ਸ਼ਰਾਬ ਲਿਆ ਕੇ ਪੰਜਾਬ ’ਚ ਕਰਦੇ ਸੀ ਸਪਲਾਈ/ ਪੁਲਿਸ ਨੇ ਦੋ ਪੇਟੀਆਂ ਸਮੇਤ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ By admin - May 24, 2025 0 57 Facebook Twitter Pinterest WhatsApp ਅਬੋਹਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮਾਂ ਦੀ ਪਛਾਣ ਵਿਜੇਂਦਰ ਸਿੰਘ ਪੁੱਤਰ ਰਾਜ ਸਿੰਘ ਅਤੇ ਯੋਗੇਸ਼ ਕੁਮਾਰ ਪੁੱਤਰ ਕੇਸ਼ਵ ਦਿਆਲ ਵਜੋਂ ਹੋਈ ਐ ਜੋ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ। ਇਹ ਦੋਵੇਂ ਰਾਜਸਥਾਨ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਪੰਜਾਬ ਅੰਦਰ ਵੇਚਦੇ ਸਨ। ਪੁਲਿਸ ਨੇ ਦੋਵਾਂ ਨੂੰ ਮੁਖਬਰ ਖਾਸ ਦੀ ਇਤਲਾਹ ਬਾਅਦ ਰੰਗੇ ਹੱਥੀਂ ਕਾਬੂ ਕਰ ਲਿਆ ਐ। ਪੁਲਿਸ ਵੱਲੋਂ ਮੁਲਜਮਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੀ ਸ਼ਰਾਬ ਦੀ ਦੁਕਾਨ ਖੋਲ੍ਹਣਾ ਚਾਹੁੰਦੇ ਸਨ ਅਤੇ ਇਸ ਟੀਚੇ ਨੂੰ ਪੂਰਾ ਕਰਨ ਖਾਤਰ ਉਹ ਕਾਫ਼ੀ ਸਮੇਂ ਤੋਂ ਰਾਜਸਥਾਨ ਤੋਂ ਸਸਤੇ ਭਾਅ ‘ਤੇ ਸ਼ਰਾਬ ਲਿਆ ਕੇ ਇੱਥੇ ਵੇਚ ਰਹੇ ਸਨ। ਇਸ ਸਬੰਦੀ ਜਾਣਾਕਰੀ ਦਿੰਦਿਆਂ ਥਾਣਾ ਬਹਾਵਲਵਾਲਾ ਦੇ ਇੰਚਾਰਜ ਦਵਿੰਦਰ ਪਾਲ ਨੇ ਦੱਸਿਆ ਕਿ ਹਵਾਲਦਾਰ ਜਗਮੀਤ ਸਿੰਘ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਵਿਜੇਂਦਰ ਸਿੰਘ ਪੁੱਤਰ ਰਾਜ ਕੁਮਾਰ, ਵਾਸੀ ਪਿੰਡ ਸਰਪੁਰ, ਤਹਿਸੀਲ ਕੈਮਗੰਜ, ਉੱਤਰ ਪ੍ਰਦੇਸ਼ ਅਤੇ ਯੋਗੇਸ਼ ਕੁਮਾਰ ਪੁੱਤਰ ਕੇਸ਼ਵ ਦਿਆਲ, ਵਾਸੀ ਪਿੰਡ ਜਨੌਰਾ, ਤਹਿਸੀਲ ਭਾਗੋ, ਮੈਨਪੁਰੀ, ਯੂਪੀ, ਜੋ ਦੂਜੇ ਰਾਜਾਂ ਤੋਂ ਸ਼ਰਾਬ ਲਿਆਉਂਦੇ ਹਨ ਅਤੇ ਇੱਥੇ ਵੇਚਦੇ ਹਨ ਅਤੇ ਅੱਜ ਵੀ ਰਾਜਸਥਾਨ ਤੋਂ ਸ਼ਰਾਬ ਲਿਆ ਰਹੇ ਹਨ ਅਤੇ ਕੱਚਾ ਰਸਤਾ ਰਾਜਪੁਰਾ ਅਤੇ ਪਟਲੀ ਰਸਤੇ ‘ਤੇ ਗਾਹਕਾਂ ਦੀ ਉਡੀਕ ਵਿੱਚ ਬੈਠੇ ਹਨ। ਜਦੋਂ ਪੁਲਿਸ ਟੀਮ ਨੇ ਉਸ ਜਗ੍ਹਾ ‘ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਦੋਵਾਂ ਨੂੰ 2 ਪੇਟੀਆਂ ਯਾਨੀ 96 ਕੁਆਰਟਰ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ। ਐਸਐਚਓ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਆਬਕਾਰੀ ਐਕਟ ਦੀ ਧਾਰਾ 61, 1 ਅਤੇ 14 ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਇਹ ਦੋਵੇਂ ਪ੍ਰਵਾਸੀ ਨੌਜਵਾਨ ਅਬੋਹਰ ਵਿੱਚ ਇੱਕ ਸ਼ਰਾਬ ਦੀ ਦੁਕਾਨ ‘ਤੇ ਕੰਮ ਕਰਦੇ ਸਨ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਸ਼ਰਾਬ ਦੀ ਕੀਮਤ ਬਾਰੇ ਪਤਾ ਲੱਗਿਆ, ਉਹ ਰਾਜਸਥਾਨ ਤੋਂ ਸਸਤੀ ਸ਼ਰਾਬ ਇੱਥੇ ਮਹਿੰਗੇ ਭਾਅ ‘ਤੇ ਵੇਚ ਕੇ ਆਪਣੀ ਸ਼ਰਾਬ ਦੀ ਦੁਕਾਨ ਖੋਲ੍ਹਣਾ ਚਾਹੁੰਦੇ ਸਨ।