ਸੰਗਰੂਰ ’ਚ ਚੋਰਾਂ ਨੇ ਪ੍ਰਚੂਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ/ ਨਕਦੀ ਤੇ ਕੀਮਤੀ ਸਾਮਾਨ ਲੈ ਕੇ ਹੋਏ ਫਰਾਰ/ ਥਾਣੇ ਤੇ ਜੇਲ੍ਹ ਨੇੜੇ ਵਾਪਰੀ ਘਟਨਾ ਕਾਰਨ ਲੋਕਾਂ ’ਚ ਰੋਸ

0
72

ਸੰਗਰੂਰ ਸ਼ਹਿਰ ਅੰਦਰ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਨੇ। ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਉਹ ਪੁਲਿਸ ਥਾਣੇ ਨੇੜਲੇ ਇਲਾਕਿਆਂ ਅੰਦਰ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਨੇ। ਅਜਿਹਾ ਹੀ ਮਾਮਲਾ  ਸੰਗਰੂਰ ਬਰਨਾਲਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਚੂਨ ਦੀ ਦੁਕਾਨ ਦੇ ਉੱਤੇ ਦੇਰ ਰਾਤ ਚੋਰਾਂ ਦੇ ਵੱਲੋਂ ਬੜੇ ਹੀ ਛਾਤਰ ਤਰੀਕੇ ਦੇ ਨਾਲ ਪਹਿਲਾਂ ਸ਼ਟਰ ਤੋੜਿਆ ਫਿਰ ਸ਼ੀਸ਼ੇ ਤੋੜੇ ਫਿਰ ਦੁਕਾਨ ਦੇ ਵਿੱਚ ਗੱਲੇ ਚੋਂ ਕੱਢੇ ਹਜ਼ਾਰਾਂ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ।  ਦੁਕਾਨ ਮਾਲਕ ਦੇ ਦੱਸਣ ਮੁਤਾਬਕ ਘਟਨਾ ਸਥਾਨ ਦੇ ਇੱਕ ਪਾਸੇ ਐਸਐਸਪੀ ਦਫਤਰ ਤੇ ਦੂਜੇ ਪਾਸੇ ਥਾਣਾ ਐ, ਇਸ ਦੇ ਬਾਵਜੂਦ ਐਨੀ ਵੱਡੀ ਘਟਨਾ ਨੂੰ ਅੰਜ਼ਾਮ ਦੇ ਗਏ ਨੇ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਸਥਾਨਕ ਵਾਸੀਆਂ ਦਾ ਕਹਿਣਾ ਐ ਕਿ ਸੰਗਰੂਰ ਵਿੱਚ ਤਾਂ ਲੋਕਾਂ ਦਾ ਰੱਬ ਹੀ ਰਾਖਾ ਐ। ਇੱਥੇ ਆਏ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਅਤੇ ਲੁੱਟਾਂ ਖੋਹਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਨੇ। ਆਮ ਆਦਮੀ ਕੋਈ ਵੀ ਸੁਣਵਾਈ ਨਹੀਂ ਜਦੋਂ ਚੋਰਾਂ ਦਾ ਜੀਅ ਕਰਦੈ ਰਸਤੇ ਵਿੱਚ ਰੋਕ ਕੇ ਲੋਕਾਂ ਤੋਂ ਲੁੱਟ ਕਰ ਲੈਂਦੇ ਨੇ ਅਤੇ ਜਦੋਂ ਜੀ ਕਰਦਾ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰ ਲੈਂਦੇ ਨੇ ਪਰ ਸੰਗਰੂਰ ਪੁਲਿਸ ਸੁੱਤੀ ਨਜ਼ਰ ਆ ਰਹੀ ਹੈ। ਲੋਕਾਂ ਦਾ ਕਹਿਣਾ ਐ ਕਿ ਅਜੀਤ ਨਗਰ ਵਿੱਚ ਇਹ ਸੱਤਵੀਂ ਚੋਰੀ ਹੈ ਇਸ ਤੋਂ ਪਹਿਲਾਂ ਛੇ ਚੋਰੀਆਂ ਹੋ ਚੁੱਕੀਆਂ ਨੇ। ਉਹ ਐਸਐਸਪੀ ਸੰਗਰੂਰ ਨੂੰ ਲਿਖ ਕੇ ਵੀ ਦੇ ਚੁੱਕੇ ਹਂ ਪਰ ਕਿਸੇ ਦੇ ਵੀ ਕੰਨ ਉੱਤੇ ਜੂ ਨਹੀਂ ਸਰਕੀ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੰਗਰੂਰ ਪੁਲਿਸ ਦੇ ਵੱਲੋਂ ਇੱਥੇ ਪੀਸੀਆਰ ਦਾ ਇੰਤਜਾਮ ਨਾ ਕੀਤਾ ਤਾਂ ਮਜਬੂਰ ਸਾਨੂੰ ਐਸਐਸਪੀ ਦਫਤਰ ਦੇ ਬਾਹਰ ਧਰਨਾ ਲਾਉਣ ਦੇ ਲਈ ਮਜਬੂਰ ਹੋਵਾਂਗੇ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ।  ਉਧਰ ਥਾਣਾ ਸਿਟੀ 1 ਦੇ ਐਸਐਚਓ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਦੀ ਜਾਣਕਾਰੀ ਮਿਲੀ ਸੀ ਅਤੇ ਜਾਂਚ ਜਾਰੀ ਆ ਬਹੁਤ ਜਲਦ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਊਗਾ।

 

LEAVE A REPLY

Please enter your comment!
Please enter your name here