Uncategorized ਲੰਬੀ ਦੇ ਪਿੰਡ ਹਕੂਵਾਲਾ ਮਾਇਨਰ ’ਚ ਪਿਆ ਪਾੜ/ ਅਗਲੇ ਪਿੰਡਾਂ ’ਚ ਨਹੀਂ ਪਹੁੰਚ ਰਿਹਾ ਪਾਣੀ/ ਸਰਹੰਦ ਨਹਿਰ ’ਚੋਂ ਪਾਣੀ ਦੇਣ ਦੀ ਕੀਤੀ ਮੰਗ By admin - May 23, 2025 0 60 Facebook Twitter Pinterest WhatsApp ਮੁਕਤਸਰ ਅਧੀਨ ਆਉਂਦੇ ਲੰਬੀ ਦੇ ਪਿੰਡ ਹਕੂਵਾਲਾ ਨੇੜੇ ਕੱਖਾਂਵਾਲੀ ਮਾਇਨਰ ਚ ਪਾੜ ਪੈਣ ਦੀ ਖਬਰ ਐ। ਇੱਥੇ 30 ਫੁੱਟ ਤਕ ਪਏ ਪਾੜ ਕਾਰਨ ਅੱਗੇ ਟੇਲ ’ਤੇ ਪੈਂਦੇ 4 ਪਿੰਡਾਂ ਅੰਦਰ ਪਾਣੀ ਦੀ ਕਿੱਲਤ ਪੈਂਦਾ ਹੋ ਗਈ ਐ। ਕਿਸਾਨਾਂ ਦੇ ਦੱਸਣ ਮੁਤਾਬਕ ਪਿਛਲੇ ਦੋ ਸਾਲਾਂ ਤੋਂ ਖੇਤੀਬਾੜੀ ਮੰਤਰੀ ਦੇ ਹਲਕੇ ਅੰਦਰ ਪੈਂਦੇ ਇਨ੍ਹਾਂ ਪਿੰਡਾਂ ਦੀਆਂ ਟੇਲਾਂ ਤਕ ਪਾਣੀ ਨਹੀਂ ਪਹੁੰਚਿਆ, ਜਿਸ ਕਾਰਨ 4 ਹਜ਼ਾਰ ਏਕੜ ਰਕਬੇ ਦੇ ਬੰਜਰ ਹੋਣ ਦਾ ਖਤਰਾ ਪੈਦਾ ਹੋ ਗਿਆ ਐ। ਕਿਸਾਨਾਂ ਦਾ ਕਹਿਣਾ ਐ ਕਿ ਬੀਤੇ ਕੱਲ੍ਹ ਪਾਣੀ ਛੱਡਿਆ ਗਿਆ ਸੀ ਪਰ ਪਾਣੀ ਛੱਡਦੇ ਸਾਰ ਹੀ ਇਹ ਪਾੜ ਪੈ ਗਿਆ ਐ, ਜਿਸ ਕਾਰਨ ਪਿੰਡਾਂ ਤਕ ਪਾਣੀ ਪਹੁੰਚਣ ਦਾ ਸੁਪਨਾ ਟੁੱਟ ਗਿਆ ਐ। ਕਿਸਾਨਾਂ ਨੇ ਸਰਹੰਦ ਨਹਿਰ ਵਿਚੋ ਸਿੱਧਾ ਪਾਣੀ ਦੇਣ ਦੀ ਮੰਗ ਕੀਤੀ ਐ। ਦੂਜੇ ਪਾਸੇ ਮੌਕੇ ਤੇ ਪੁੱਜੇ ਨਹਿਰੀ ਵਿਭਾਗ ਦੇ ਜੇਈ ਨੇ ਦੱਸਿਆ ਕਿ ਕੱਲ੍ਹ ਨਹਿਰ ਵਿਚ ਪਾਣੀ ਛੱਡਿਆ ਗਿਆ ਸੀ ਪਾਣੀ ਪੂਰਾ ਸੀ ਪਰ ਡਿਮਾਂਡ ਘੱਟ ਸੀ ਇਸ ਕਰਕੇ ਟੁੱਟ ਗਈ ਐ। ਉਨ੍ਹਾਂ ਕਿਹਾ ਕਿ ਸਮੱਸਿਆ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ।