ਨੰਗਲ ਡੈਮ ਦੀ ਸੁਰੱਖਿਆ ਕੇਂਦਰੀ ਬਲਾਂ ਹਵਾਲੇ ਦੇਣ ਦਾ ਮੁੱਦਾ ਗਰਮਾਇਆ/ ਬੀਬੀਐਮਬੀ ਮੁਲਾਜਮ ਯੂਨੀਅਨ ਨੇ ਵੀ ਫੈਸਲੇ ਦਾ ਕੀਤਾ ਵਿਰੋਧ/ ਮਕਾਨ ਖਾਲੀ ਕਰਨ ਦੇ ਫੁਰਮਾਨ ’ਤੇ ਵੀ ਚੁੱਕੇ ਸਵਾਲ

0
5

ਨੰਗਲ ਡੈਮ ਦੀ ਸੁਰੱਖਿਆ ਕੇਂਦਰੀ ਬਲਾਂ ਹਵਾਲੇ ਕਰਨ ਦਾ ਮੁੱਦਾ ਲਗਾਤਾਰ ਗਰਮਾਉਂਦੇ ਜਾ ਰਿਹਾ ਐ। ਇਸ ਫੈਸਲੇ ਖਿਲਾਫ ਜਿੱਥੇ ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਐ ਉੱਥੇ ਬੀਬੀਐਮਬੀ ਦੀ ਮੁਲਾਜਮ ਜਥੇਬੰਦੀ ਨੇ ਵਿਰੋਧ  ਕਰਨਾ ਸ਼ੁਰੂ ਕਰ ਦਿੱਤਾ ਐ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਐ ਡੈਮ ਦੀ ਸੁਰੱਖਿਆ ਪੰਜਾਬ ਤੇ ਹਿਮਾਚਲ ਦੇ ਪੁਲਿਸ ਚੰਗੇ ਢੰਗ ਨਾਲ ਕਰਦੀ ਆ ਰਹੀ ਐ ਪਰ ਤਾਜ਼ਾ ਫੈਸਲੇ ਨਾਲ ਬੀਬੀਐਮਬੀ ਤੇ ਹੋਰ ਵਧੇਰੇ ਬੋਝ ਵਧੇਗਾ। ਦੂਜਾ ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਬੀਬੀਐਮਬੀ ਦੇ ਸਰਕਾਰੀ ਕਵਾਟਰਾਂ ਨੂੰ ਖਾਲੀ ਕਰਵਾਉਣ ਦੀ ਖਬਰ ਵੀ ਸਾਹਮਣੇ ਆਈ ਐ, ਜਿਸ ਨੂੰ ਲੈ ਕੇ ਮੁਲਾਜਮ ਜਥੇਬੰਦੀਆਂ ਨੇ ਇਤਰਾਜ ਜਾਹਰ ਕੀਤਾ ਐ। ਆਗੂਆਂ ਨੇ ਕਿਹਾ ਕਿ ਇੱਥੇ ਮੁਲਾਜਮ ਕਾਫੀ ਸਾਲਾਂ ਤੋਂ ਰਹਿ ਰਹੇ ਨੇ, ਇਸ ਲਈ ਉਨ੍ਹਾਂ ਨੂੰ ਇਕਦਮ ਸ਼ਿਫਟ ਕਰਨਾ ਸਹੀ ਨਹੀਂ ਐ। ਇਸ ਮਾਮਲੇ ਨੂੰ ਲੈ ਕੇ ਬੀਬੀਐਮਬੀ ਦਾ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬੀਬੀਐਮਬੀ ਦੇ ਕਰਮਚਾਰੀ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਸੀਆਈਐਸਐਫ ਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਤੋਂ ਭਾਖੜਾ ਡੈਮ ਬਣਿਆ ਹੈ ਉਦੋਂ ਤੋਂ ਹੀ ਦੋਨੇ ਸਟੇਟਾਂ ਦੀਆਂ ਪੁਲਿਸਾਂ ਸਹੀ ਢੰਗ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੀਆਂ ਹੈ ਜਦੋਂ ਕਿ ਔਖੀ ਘੜੀ ਵਿੱਚ ਵੀ ਇਹਨਾਂ ਸਟੇਟ ਦੀਆਂ ਪੁਲਿਸਾਂ ਨੇ ਹੀ ਇਸ ਦੇ ਜਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਇਆ ਹੈ। ਦੂਜਾ ਸੁਰੱਖਿਆ ਕੇਂਦਰੀ ਬਲਾਂ ਹਵਾਲੇ ਕਰਨ ਤੋਂ ਬਾਦ ਵੀ ਇਸ ਦਾ ਖਰਚਾ ਬੀਬੀਐਮਬੀ ਨੂੰ ਹੀ ਦੇਣਾ ਪਵੇਗਾ।  ਇਸੇ ਤਰ੍ਹਾਂ ਬੀਬੀਐਮਬੀ ਦੇ ਕਈ ਮੁਲਾਜ਼ਮਾ ਨੂੰ ਆਪਣੇ ਮਕਾਨ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ ਜੋ ਸਹੀ ਨਹੀਂ ਐ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਹੋਰ ਥਾਂ ਮਕਾਨ ਦੇਣ ਗੱਲ ਕਹੀ ਜਾ ਰਹੀ ਐ ਪਰ ਜਿਹੜੇ ਮੁਲਾਜਮ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਉਹ ਇਕਦਮ ਸ਼ਿਫਟ ਕਿਵੇਂ ਕਰਨਗੇ, ਜਿਸ ਕਾਰਨ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ। ਉਨ੍ਹਾਂ ਕਿਹ ਕਿ ਜੇਕਰ ਸੀਆਈਐਸਐਫ ਦੇ ਜਵਾਨਾਂ ਨੂੰ ਮਕਾਨ ਦੇਣੇ ਹੀ ਨੇ ਤਾਂ ਉਹ ਖਾਲੀ ਪਏ ਮਕਾਨ ਰੀਪੇਅਰ ਕਰ ਕੇ ਦਿੱਤੇ ਜਾ ਸਕਦੇ ਨੇ।

LEAVE A REPLY

Please enter your comment!
Please enter your name here