ਝਬਾਲ ਖੁਰਦ ਬੇਅਦਬੀ ਮਾਮਲੇ ’ਚ ਆਇਆ ਨਵਾਂ ਮੌੜ/ ਪਿੰਡ ਨਾਲ ਸਬੰਧਤ ਪਰਿਵਾਰ ਦੀ ਸ਼ਮੂਲੀਅਤ ਆਈ ਸਾਹਮਣੇ/ ਸੰਸਥਾ ਵੱਲੋਂ ਵੰਡੇ ਲਿਟਰੇਚਰ ਦੀ ਬਦੌਲਤ ਹੋਇਆ ਖੁਲਾਸਾ

0
9

ਤਰਨ ਤਾਰਨ ਦੇ ਪਿੰਡ ਝਬਾਲ ਖੁਰਦ ਵਿਖੇ ਬੀਤੇ ਦਿਨ ਹੋਈ ਗੁੱਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਨਵਾਂ ਮੌੜ ਆਇਆ ਐ। ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਕੀਤੀ ਜਾਂਚ ਤੋਂ ਬਾਅਦ ਦੋ ਅੰਮ੍ਰਿਤਧਾਰੀ ਬੀਬੀਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਐ। ਦੋਵੇਂ ਬੀਬੀਆਂ ਸੱਸ-ਨੂੰਹ ਦੱਸੀਆਂ ਜਾ ਰਹੀਆਂ ਨੇ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਪੁਛਗਿੱਛ  ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਇਹ ਗੁਟਕਾ ਸਾਹਿਬ ਸਿੱਖ ਸੰਸਥਾ ਵੱਲੋਂ ਦਿੱਤੇ ਗਏ ਸੀ, ਜਿਸ ਦੀ ਜਾਂਚ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਗਈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਬੇਅਦਬੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਪਿੰਡ ਵਾਸੀਆਂ ਵੱਲੋਂ ਕੀਤੀ ਜਾਂਚ ਮੁਤਾਬਕ ਕੁਝ ਸਮਾਂ ਪਹਿਲਾਂ ਪਿੰਡ ਵਿੱਚ ਸਕੂਲ ਦੇ ਪੰਜ ਬੱਚਿਆਂ ਨੂੰ ਖਾਲਸਾ ਏਡ ਸੰਸਥਾ ਵਾਲਿਆਂ ਵੱਲੋਂ ਪੰਜ ਗੁਟਕੇ ਸਾਹਿਬ ਦਿੱਤੇ ਗਏ ਸਨ। ਜਦੋਂ ਉਨ੍ਹਾਂ ਪੰਜ ਗੁਟਕੇ ਸਾਹਿਬਾਨ ਲੈਣ ਵਾਲੇ ਬੱਚਿਆਂ ਕੋਲੋਂ ਜਾ ਕੇ ਜਾਂਚ ਕੀਤੀ ਤਾਂ ਚਾਰ ਬੱਚਿਆਂ ਕੋਲੋਂ ਤਾਂ ਗੁਟਕੇ ਸਾਹਿਬ ਮਿਲ ਗਏ ਪਰੰਤੂ ਪੰਜਵੇਂ ਕੋਲੋਂ ਗੁਟਕਾ ਸਾਹਿਬ ਨਹੀਂ ਮਿਲਿਆ ਅਤੇ ਉਨ੍ਹਾਂ ਵਲੋਂ ਆਨਾਕਾਣੀ ਕੀਤੀ ਗਈ। ਪਰੰਤੂ ਉਹਨਾਂ ਦੇ ਘਰੋਂ ਇੱਕ ਧਾਰਮਿਕ ਕਿਤਾਬਚਾ ਮਿਲਿਆ ਜਿਸ ਦਾ ਪਹਿਲਾ ਪੇਜ ਫਟਿਆ ਹੋਇਆ ਸੀ ਜਦੋਂ ਉਸ ਧਾਰਮਿਕ ਕਿਤਾਬ ਨੂੰ ਦੇਖਿਆ ਗਿਆ ਤਾਂ ਇਸ ਕਿਤਾਬ ਦਾ ਜਿਹੜਾ ਪਹਿਲਾ ਪੇਜ ਫਟਿਆ ਸੀ ਉਹ ਗੁਟਕਾ ਸਾਹਿਬ ਦੇ ਅੰਗ ਮਿਲਣ ਵਾਲੀ ਥਾਂ ਤੋਂ ਮਿਲਿਆ ਸੀ। ਇਸ ਤੋਂ ਬਾਅਦ ਉਕਤ ਔਰਤਾਂ ਤੇ ਸ਼ੱਕ ਪੱਕਾ ਹੋ ਗਿਆ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਬੇਅਦਬੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here