ਅਕਾਲੀ ਦਲ ਨੇ ਵਿਧਾਇਕ ’ਤੇ ਕਾਰਵਾਈ ਮਾਮਲੇ ’ਚ ਘੇਰੀ ਸਰਕਾਰ/ ਕਾਰਵਾਈ ਦੇ ਨਾਮ ਦੇ ਡਰਾਮੇਬਾਜ਼ੀ ਕਰਨ ਦੇ ਲਾਏ ਇਲਜ਼ਾਮ/ ਬੁਲਾਰਾ ਅਰਸ਼ਦੀਪ ਕਲੇਰ ਨੇ ਬਿਆਨ ਜਾਰੀ ਕਰ ਕੇ ਚੁੱਕੇ ਸਵਾਲ

0
5

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਘਰ ’ਤੇ ਵਿਜੀਲੈਂਸ ਦੀ ਛਾਪੇਮਾਰੀ ਦੇ ਮੁੱਦੇ ’ਤੇ ਸਿਆਸਤ ਗਰਮਾ ਐ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਅਰਸ਼ਦੀਪ ਕਲੇਰ ਨੇ ਬਿਆਨ ਜਾਰੀ ਕਰਦਿਆਂ ਸਰਕਾਰ ਦੀ ਕਾਰਵਾਈ ਦੇ ਸਵਾਲ ਖੜ੍ਹੇ ਕੀਤੇ ਨੇ। ਪਿਛਲੇ ਸਮੇਂ ਕੀਤੀਆਂ ਅਜਿਹੀਆਂ ਕਾਰਵਾਈਆਂ ਦਾ ਹਵਾਲਾ ਦਿੰਦਿਆਂ ਅਕਾਲੀ ਬੁਲਾਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ ਸਮੇਂ ਦੌਰਾਨ ਵੀ ਅਜਿਹੀਆਂ ਕਾਰਵਾਈਆਂ ਦਾ ਦਾਅਵਾ ਕਰਦੀ ਰਹੀ ਐ ਪਰ ਕਿਸੇ ਵੀ ਮਾਮਲੇ ਵਿਚ ਕਾਰਵਾਈ ਨੂੰ ਅੰਜ਼ਾਮ ਤਕ ਨਹੀਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਹੁਣ ਵੀ ਆਮ ਆਦਮੀ ਪਾਰਟੀ ਲੁਧਿਆਣਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਐ, ਜਿਸ ਨੂੰ ਪੰਜਾਬ ਦੇ ਲੋਕ ਸਫਲ ਨਹੀਂ ਹੋਣਗੇ।

LEAVE A REPLY

Please enter your comment!
Please enter your name here