ਫਰੀਦਕੋਟ ’ਚ ਪੁਲ ਲਈ ਪੁੱਟੇ ਟੋਏ ’ਚ ਡਿੱਗਿਆ ਕਾਰ ਸਵਾਰ/ ਪੀਸੀਆਰ ਮੁਲਾਜ਼ਮਾਂ ਨੇ ਨੌਜਵਾਨ ਨੂੰ ਮੁਸ਼ਕਲ ਨਾਲ ਕੱਢਿਆ ਬਾਹਰ/ ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਨੇ ਹਸਪਤਾਲ ਕਰਵਾਇਆ ਦਾਖਲ

0
10

ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਨਿਰਮਾਣ ਅਧੀਨ ਪੁਲਿਸ ’ਤੇ ਕਾਰ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਐ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਐ। ਜਾਣਕਾਰੀ ਅਨੁਸਾਰ ਇੱਥੇ ਨਹਿਰਾਂ ਉਪਰ ਨਵੇਂ ਪੁਲਾ ਦੀ ਉਸਾਰੀ ਦਾ ਕੰਮ ਚੱਲ ਰਿਹਾ ਐ, ਜਿਸ ਕਾਰਨ ਰਸਤੇ ਨੂੰ ਬੇਰੀਕੇਟ ਲਗਾ ਕੇ ਬੰਦ ਕੀਤਾ ਹੋਇਆ ਹੈ ਪਰ ਦੇਰ ਰਾਤ ਸ਼ਹਿਰ ਵਾਲੇ ਪਾਸਿਓਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਕਾਰ ਬੇਰੀਕੇਟ ਤੋੜ ਪੁਲ ਦੇ ਨਿਰਮਾਣ ਲਈ ਪੱਟੇ ਗਏ ਟੋਏ ਵਿੱਚ ਜਾ ਡਿੱਗੀ। ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਕਾਰ ਚਾਲਕ ਨੂੰ ਕੱਢ ਕੇ ਹਸਪਤਾਲ ਪਹੁੰਚਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਸੀਆਰ ਮੁਲਾਜਮ ਬਲਕਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਦੇ ਕਰੀਬ ਉਨ੍ਹਾਂ ਨੂੰ ਡੀਸੀ ਸਾਹਿਬ ਦੀ ਕੋਠੀ ਨੇੜੇ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਅਤੇ ਜਦ ਉਹ ਮੌਕੇ ਤੇ ਪਹੁੰਚੇ ਤਾਂ ਇਕ ਕਾਰ ਪੁਲ ਲਈ ਪੁਟੇ ਟੋਏ ਅੰਦਰ ਡਿੱਗੀ ਪਈ ਸੀ। ਉਨ੍ਹਾਂ ਨੇ ਸਾਥੀ ਮੁਲਾਜਮਾਂ ਦੀ ਮਦਦ ਨਾਲ  ਕਾਰ ਸਵਾਰ ਨੌਂਜਵਾਨ ਨੂੰ ਕੱਢ ਕੇ ਹਸਪਤਾਲ ਪਹੁੰਚਿਆ ਐ।

LEAVE A REPLY

Please enter your comment!
Please enter your name here