ਨਵਾਂ ਸ਼ਹਿਰ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਟਰ/ ਮੁਕਾਬਲੇ ਤੋਂ ਬਾਅਦ ਕੀਤਾ ਗ੍ਰਿਫਤਾਰ/ ਪਿੰਡ ਮੰਡਾਲੀ ਵਾਸੀ ਪ੍ਰੇਮ ਸਿੰਘ ਨਾਮ ਦੇ ਸਖਸ਼ ਦਾ ਕੀਤਾ ਸੀ ਕਤਲ

0
7

ਨਵਾਂ ਸ਼ਹਿਰ ਦੇ ਥਾਣਾ ਬਰਿਰਾਮ ਦੀ ਪੁਲਿਸ ਨੇ ਕਤਲ ਕੇਸ ਵਿਚ ਲੋੜੀਂਦੇ ਗੈਂਗਸਟਰ ਨੂੰ ਐਨਕਾਊਟਰ ਤੋਂ ਬਾਅਦ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਕਾਬੂ ਕੀਤੇ ਗੈਂਗਸਟਰ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਐ। ਇਸ ਗੈਂਗਸਟਰ ਦੇ ਤਾਰ ਬੀਤੇ ਦਿਨੀਂ ਪਿੰਡ ਮੰਡਾਲੀ ਵਿਖੇ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਨਾਲ ਜੁੜਦੇ ਨੇ, ਜਿਸ ਨੂੰ ਵਿਦੇਸ਼ ਰਹਿੰਦੀ ਪਿੰਡ ਦੇ ਕਿਸੇ ਵਿਅਕਤੀ ਨੇ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ਜਾਣਕਾਰੀ ਅਨੁਸਾਰ ਪੁਲਿਸ ਨੂੰ ਗੈਂਗਸਟਰ ਦੇ ਪਿੰਡ ਬਾਲੋਂ ਨੇੜੇ ਵਹਿੰਦੀ ਛੋਟੀ ਨਦੀ ਨੇੜੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ  ਪੁਲਿਸ ਨੇ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ।  ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੈਂਗਸਟਰ ਨੂੰ ਕੁੱਝ ਲੋਕ ਛੋਟੀ ਨਦੀ ਕੋਲ ਉਤਾ ਕੇ ਗਏ ਨੇ। ਇਸ ਤੋਂ ਬਾਅਦ ਸੀਆਈਏ ਸਟਾਫ ਨਵਾਂ ਸ਼ਹਿਰ ਤੇ ਥਾਣਾ ਬਹਿਰਾਮ ਦੀ ਪੁਲਿਸ ਨੇ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਦੋਵਾਂ ਦੋਵੇਂ ਪਾਸਿਆਂ ਤੋਂ ਗੋਲੀ ਚੱਲਣ ਬਾਅਦ ਇਕ ਗੋਲੀ ਗੈਂਗਸਟਰ ਦੇ ਲੱਤ ਵਿਚ ਲੱਗ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਬੂ ਕਰ ਲਿਆ। ਐਸਐਸਪੀ ਡਾਕਟਰ ਮਹਿਤਾਬ ਸਿੰਘ, ਐਸਪੀ ਸਰਬਜੀਤ ਸਿੰਘ ਬਾਹੀਆ ਦੇ ਦੱਸਣ ਮੁਤਾਬਕ ਮੁਜਲਮ ਤੇ ਪਹਿਲਾਂ ਵੀ ਸੱਤ ਮੁਕਦਮੇ ਦਰਜ ਨੇ। ਇੱਕ ਥਾਣਾ ਗੁਰਾਇਆਂ ਦੇ ਵਿੱਚ ਕਤਲ ਦਾ ਮੁਕਦਮਾ ਦਰਜ ਹੈ। ਇਹ ਪਿੰਡ ਮੰਡਾਲੀ ਦਾ ਹੀ ਰਹਿਣ ਵਾਲਾ ਐ, ਜਿਸ ਤੋਂ ਵਿਦੇਸ਼ ਰਹਿੰਦੇ ਵਿਅਕਤੀ ਵੱਲੋਂ ਸੁਪਾਰੀ ਦੇ ਕੇ ਪ੍ਰੇਮ ਸਿੰਘ ਦਾ ਕਤਲ ਕਰਵਾਇਆ ਗਿਆ ਸੀ।

LEAVE A REPLY

Please enter your comment!
Please enter your name here