ਚੰਡੀਗੜ੍ਹ ਦੇ ਸੈਕਟਰ-17 ਪਲਾਜਾ ’ਚ ਕੱਢੀ ਤਿਰੰਗਾ ਯਾਤਰਾ/ ਆਪਰੇਸ਼ਨ ਸਿਧੂਰ ਦੀ ਕਾਮਯਾਬੀ ਨੂੰ ਸਮਰਪਿਤ ਸੀ ਯਾਤਰਾ

0
5

ਪਾਕਿਸਤਾਨ ਖਿਲਾਫ ਕੀਤੇ ਗਏ ਆਪਰੇਸ਼ਨ ਸਿਧੂਰ ਦੀ ਸਫਲਤਾ ਤੋਂ ਬਾਅਦ ਦੇਸ਼ ਭਰ ਅੰਦਰ ਤਿਰੰਗਾ ਯਾਤਰਾ ਕੱਢੀਆਂ ਜਾ ਰਹੀਆਂ ਨੇ। ਇਸੇ ਤਹਿਤ ਚੰਡੀਗੜ੍ਹ ਦੇ ਸੈਕਟਰ-17 ਦੇ ਪਲਾਜ਼ਾ ਵਿਖੇ ਵੀ ਇਕ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਯਾਤਰਾ ਦੌਰਾਨ ਲੋਕਾਂ ਨੇ ਹੱਥਾਂ ਵਿਚ ਤਿਰੰਗੇ ਫੜੇ ਹੋਏ ਸੀ ਅਤੇ ਦੇਸ਼ ਭਗਤੀ ਤੇ ਗੀਤੇ ਚਲਾਏ ਗਏ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਦੱਸਣਯੋਗ ਐ ਕਿ ਪਹਿਲਗਾਮ ਹਮਲੇ ਤੋਂ ਬਾਅਦ ਦੇਸ਼ ਭਰ ਅੰਦਰ ਪਾਕਿਸਤਾਨ ਖਿਲਾਫ ਕਾਰਵਾਈ ਦੀ ਆਵਾਜ਼ ਉਠ ਰਹੀ ਸੀ, ਜਿਸ ਦੇ ਚਲਦਿਆਂ ਸਰਕਾਰ ਨੇ ਆਪਰੇਸ਼ਨ ਸਿਧੂਰ ਤਹਿਤ ਪਾਕਿਸਤਾਨ ਸਥਿਤ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਤਿਰੰਗਾ ਯਾਤਰਾ ਵਿਚ ਸ਼ਾਮਲ ਲੋਕਾਂ ਨੇ ਸਰਕਾਰ ਦੇ ਨਾਲ ਇਕਜੁਟਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਦੇਸ਼ ਦੀ ਰਾਖੀ ਲਈ ਚੁੱਕੇ ਜਾਣ ਵਾਲੇ ਕਦਮਆਂ ਲਈ ਸਰਕਾਰ ਨੇ ਨਾਲ ਨੇ ਅਤੇ ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਲਈ ਲੜਣ ਲਈ ਤਿਆਰ ਨੇ।

LEAVE A REPLY

Please enter your comment!
Please enter your name here