ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੱਕੀ ਵਿਅਕਤੀ ਕਾਬੂ/ ਜੀਆਰਪੀ ਪੁਲਿਸ ਨੇ ਅਗਲੀ ਕਾਰਵਾਈ ਕੀਤੀ ਸ਼ੁਰੂ

0
9

ਪਠਾਨਕੋਟ ਪੁਲਿਸ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਤੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਐ। ਇਸ ਸਖਸ਼ ਰੇਲਵੇ ਸਟੇਸ਼ਨ ਤੇ ਸ਼ੱਕੀ ਹਾਲਤਾਂ ਵਿਚ ਘੁੰਮ ਰਿਹਾ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਕਠੂਆ ਜੀਆਰਪੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਜੀਆਰਪੀ ਪੁਲਿਸ ਵੱਲੋਂ ਮੁਲਜ਼ਮ ਦੇ ਪਿਛੋਕੜ ਅਤੇ ਇਰਾਦੇ ਬਾਰੇ ਜਾਂਚ ਕੀਤੀ ਜਾ ਰਹੀ ਐ। ਦੱਸਣਯੋਗ ਐ ਕਿ ਗੁਆਢੀ ਮੁਲਕ ਨਾਲ ਬੀਤੇ ਦਿਨਾਂ ਦੇ ਘਟਨਾਕ੍ਰਮ ਤੋਂ ਬਾਅਦ ਅਹਿਮ ਥਾਵਾਂ ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਐ, ਜਿਸ ਦੇ ਚਲਦਿਆਂ ਹਰ ਆਉਣ-ਜਾਣ ਵਾਲੇ ਤੇ ਨਜ਼ਰ ਰੱਖੀ ਜਾ ਰਹੀ ਐ।

LEAVE A REPLY

Please enter your comment!
Please enter your name here