Uncategorized ਅੰਮ੍ਰਿਤਸਰ ਸ਼ਰਾਬ ਮਾਮਲੇ ਨੂੰ ਲੈ ਕੇ ਭੜਕੇ ਸਾਂਸਦ ਗੁਰਜੀਤ ਔਜਲਾ/ ਲੋਕਾਂ ਦੇ ਜਾਨੀ ਨੁਕਸਾਨ ਲਈ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ/ ਕਿਹਾ, ਮੁੱਖ ਮੰਤਰੀ ਅਸਤੀਫਾ ਦੇ ਦੇਣ ਜਾਂ ਡੀਜੀਪੀ ਤਕ ਕਾਰਵਾਈ ਹੋਵੇ By admin - May 14, 2025 0 7 Facebook Twitter Pinterest WhatsApp ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮਜੀਠਾ ਸ਼ਰਾਬ ਕਾਢ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਘਟਨਾ ਲਈ ਸਰਕਾਰ ਦੀ ਢਿੱਲਮੱਠ ਨੂੰ ਜ਼ਿੰਮੇਵਾਰ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜਾਂ ਤਾਂ ਮੁੱਖ ਮੰਤਰੀ ਮਾਨ ਖੁਦ ਅਸਤੀਫਾ ਦੇਣ ਜਾਂ ਡੀਜੀਪੀ ਪੱਧਰ ‘ਤਕ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਡੀਐਸਪੀ ਅਤੇ ਐਸਐਚਓ ਖ਼ਿਲਾਫ਼ ਕਾਰਵਾਈ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਹਰ ਇਲਾਕੇ ਵਿੱਚ ਜੂਆ, ਨਕਲੀ ਸ਼ਰਾਬ ਮਿਲਦੀ ਹੈ। ਲੋਕ ਦੱਸਦੇ ਹਨ ਕਿ ਇਹ ਕਿੱਥੇ ਵਿਕਦਾ ਹੈ ਪਰ ਸਿਰਫ਼ ਪੁਲਿਸ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਇਹ ਸ਼ਰਾਬ ਮਾਫੀਆ ਹਰ ਜਗ੍ਹਾ ਫੈਲਿਆ ਹੋਇਆ ਹੈ, ਉਹ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ਨਾਲ ਲੜ ਰਹੇ ਹਨ, ਡੀਜੀਪੀ, ਮੁੱਖ ਮੰਤਰੀ ਨੂੰ ਕਈ ਵਾਰ ਪੱਤਰ ਲਿਖੇ ਹਨ ਪਰ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਵੀ ਨਕਲੀ ਸ਼ਰਾਬ ਕਾਰਨ ਲੋਕਾਂ ਦੀ ਮੌਤ ਹੋਈ ਸੀ ਅਤੇ ਇਸ ਮਾਮਲੇ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਸੀ। ਮੁੱਖ ਮੰਤਰੀ ਮਾਨ ਨੂੰ ਇਸਨੂੰ ਦੁਬਾਰਾ ਖੋਲ੍ਹਣਾ ਚਾਹੀਦਾ ਹੈ ਅਤੇ ਇਸਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ