Uncategorized ਮੋਹਾਲੀ ਨਾਲ ਸਬੰਧਤ ਇਮੀਗ੍ਰੇਸ਼ਨ ਕੰਪਨੀ ’ਤੇ ਲੱਖਾਂ ਦੀ ਠੱਗੀ ਦੇ ਇਲਜ਼ਾਮ/ ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਨੇ ਕਰਨਾਟਕ ਵਾਸੀਆਂ ਨਾਲ ਮਾਰੀ ਠੱਗੀ/ ਇਨਸਾਫ਼ ਲਈ ਥਾਂ ਥਾਂ ਭੜਕਣ ਬਾਅਦ ਵੀ ਨਹੀਂ ਹੋਈ ਕਾਰਵਾਈ By admin - May 13, 2025 0 5 Facebook Twitter Pinterest WhatsApp ਮੋਹਾਲੀ ਸ਼ਹਿਰ ਫਰਜੀ ਇਮੀਗ੍ਰੇਸ਼ਨ ਕੰਪਨੀਆਂ ਦਾ ਗੜ੍ਹ ਬਣਦਾ ਜਾ ਰਿਹਾ ਐ। ਇਹ ਕੰਪਨੀਆਂ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰ ਰਹੀਆਂ ਨੇ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਨੇ ਕਰਨਾਟਕ ਦੇ 23 ਲੋਕਾਂ ਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਤੋਂ 55 ਲੱਖ ਰੁਪਏ ਦੀ ਠੱਗੀ ਮਾਰੀ। ਪੰਜਾਬ ਅਗੇਂਸਟ ਕਰੱਪਸ਼ਨ ਸੰਗਠਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਪੀੜਤਾਂ ਦੇ ਹੱਕ ਵਿਚ ਨਿਤਰਦਿਆਂ ਪੰਜਾਬ ਸਰਕਾਰ ਤੋਂ ਕੰਪਨੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਪੀੜਤਾਂ ਨਾਲ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਏਅਰਪੋਰਟ ਰੋਡ ‘ਤੇ ਸਥਿਤ ਇੱਕ ਮਾਲ ਵਿੱਚ ਮਾਈਗ੍ਰੈਂਟ ਐਕਸਪਰਟ ਸਲਿਊਸ਼ਨ ਨਾਮ ਦੀ ਇੱਕ ਕੰਪਨੀ ਚੱਲ ਰਹੀ ਹੈ, ਜਿਸਨੇ ਚਾਰ ਤੋਂ ਪੰਜ ਵੱਖ-ਵੱਖ ਫਰਜ਼ੀ ਕੰਪਨੀਆਂ ਬਣਾਈਆਂ ਹਨ। ਰਾਸ਼ਟਰੀ ਪੱਧਰ ‘ਤੇ ਇਸ਼ਤਿਹਾਰ ਦੇ ਕੇ, ਇਹ ਲੋਕ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਸਾਉਂਦੇ ਹਨ ਅਤੇ ਉਨ੍ਹਾਂ ਨੂੰ ਮੋਹਾਲੀ ਬੁਲਾਉਂਦੇ ਹਨ ਅਤੇ ਉਨ੍ਹਾਂ ਨਾਲ ਠੱਗੀ ਮਾਰਦੇ ਹਨ। ਇਸ ਦੌਰਾਨ ਕਰਨਾਟਕਾਂ ਤੋਂ ਆਏ ਪੀੜਤ ਲੋਕਾਂ ਨੇ ਆਪਬੀਤੀ ਬਿਆਨਦਿਆਂ ਕੰਪਨੀ ਵੱਲੋਂ ਕੀਤੇ ਧੋਖੇ ਦਾ ਪਰਤਾਫਾਸ਼ ਕੀਤਾ ਐ। ਪੀੜਤਾਂ ਦੇ ਕਹਿਣਾ ਐ ਕਿ ਉਹ ਕੰਪਨੀ ਖਿਲਾਫ ਕਾਰਵਾਈ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ। ਪੀੜਤਾਂ ਨੇ ਪੰਜਾਬ ਸਰਕਾਰ ਤੋਂ ਉਕਤ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ।