ਫਤਹਿਗੜ੍ਹ ਚੂੜੀਆਂ ਦੇ ਪਿੰਡ ਨਾਸਰਕੇ ’ਚ ਸਰਪੰਚ ’ਤੇ ਚੱਲੀ ਗੋਲੀ/ ਰੰਜ਼ਿਸ਼ ਤਹਿਤ ਮਾਰੀਆਂ ਸਿੱਧੀਆਂ ਗੋਲੀਆਂ, ਸਰਪੰਚ ਸਮੇਤ ਦੋ ਜ਼ਖ਼ਮੀ/ ਨਿੱਜੀ ਹਸਪਤਾਲ ’ਚ ਕਰਵਾਇਆ ਦਾਖ਼ਲ, ਪੁਲਿਸ ਕਰ ਰਹੀ ਜਾਂਚ

0
6

ਫਤਿਹਗੜ ਚੂੜੀਆਂ ਨੇੜਲੇ ਪਿੰਡ ਨਾਸਰਕੇ ਵਿਖੇ ਮੌਜੂਦਾ ਸਰਪੰਚ ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਐ। ਹਮਲੇ ਵਿਚ ਸਰਪੰਚ ਸਮੇਤ ਦੋ ਜਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਮਲੇ ਦੀ ਵਜ੍ਹਾ ਸਰਪੰਚੀ ਚੋਣਾਂ ਦੀ ਰੰਜ਼ਿਸ਼ ਦੱਸੀ ਜਾ ਰਹੀ ਐ, ਜਿਸ ਦੇ ਚਲਦਿਆਂ ਮੁਲਜਮਾਂ ਨੇ ਬੀਤੀ ਰਾਤ ਬਲੈਕਆਊਟ ਦਾ ਲਾਹਾ ਲੈਂਦਿਆਂ ਮੌਜੂਦਾ ਸਰਪੰਚ ਤੇ ਉਸ ਦੇ ਸਾਥੀ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਸਰਪੰਚ ਨੂੰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਇੱਕ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here