Uncategorized ਫਤਹਿਗੜ੍ਹ ਚੂੜੀਆਂ ’ਚ ਡੰਗਰਾਂ ਦੇ ਸ਼ੈਡ ਨੂੰ ਲੱਗੀ ਅੱਗ/ ਪਸ਼ੂਆਂ ਦਾ ਸ਼ੈਡ ਅਤੇ 30 ਏਕੜ ਨਾੜ ਸੜ ਕੇ ਸੁਆਹ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ By admin - May 13, 2025 0 8 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਫਤਹਿਗੜ੍ਹ ਚੂੜੀਆਂ ਵਿਚ ਇਕ ਕਿਸਾਨ ਦੇ ਡੰਗਰਾਂ ਵਾਲੇ ਸ਼ੈਡ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਐ। ਸ਼ੱਕੀ ਹਾਲਤ ਵਿਚ ਲੱਗੀ ਅੱਗ ਕਾਰਨ ਕਿਸਾਨ ਦੀ ਤੂੜੀ, ਸ਼ੈਡ ਅਤੇ ਕਾਫੀ ਸਾਰਾ ਨਾੜ ਸੜ ਕੇ ਸੁਆਹ ਹੋ ਗਿਆ ਐ। ਪੀੜਤ ਕਿਸਾਨ ਨੇ ਇਸ ਘਟਨਾ ਲਈ ਗੁਆਢੀਆਂ ਨੂੰ ਜ਼ਿੰਮੇਵਾਰ ਦਸਦਿਆਂ ਇਨਸਾਫ ਦੀ ਮੰਗ ਕੀਤੀ ਐ। ਪੀੜਤ ਕਿਸਾਨ ਦੇ ਦੱਸਣ ਮੁਤਾਬਕ ਇਸ ਦੀ ਗੁਆਢੀਆਂ ਨਾਲ ਕਹਾ-ਸੁਣੀ ਹੋਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਉਸ ਦੇ ਪਸ਼ੂਆਂ ਵਾਲੇ ਸ਼ੈਡ ਨੂੰ ਅੱਗ ਲਗਾਈ ਐ। ਇਸ ਹਾਦਸੇ ਵਿਚ ਪਸ਼ੂਆਂ ਨੂੰ ਤਾਂ ਬਚਾਅ ਲਿਆ ਗਿਆ ਐ ਪਰ ਕਾਫੀ ਮਾਤਰਾ ਵਿਚ ਤੂੜੀ, ਸ਼ੈਡ ਅਤੇ 30 ਕਿੱਲੇ ਨਾੜ ਅੱਗ ਦੀ ਭੇਟ ਚੜ੍ਹ ਗਿਆ ਐ। ਪੀੜਤ ਦੇ ਦੱਸਣ ਮੁਤਾਬਕ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਮੁਸ਼ੱਕਤ ਤੋਂ ਬਾਦ ਅੱਗ ਤੇ ਕਾਬੂ ਪਾਇਆ।