ਪ੍ਰਤਾਪ ਬਾਜਵਾ ਵੱਲੋਂ ਕਾਦੀਆਂ ਹਲਕੇ ਦੇ ਪਿੰਡਾਂ ਦਾ ਦੌਰਾ/ ਮਿਜ਼ਾਇਲੀ ਹਮਲੇ ਦਾ ਨਿਸ਼ਾਨਾ ਬਣੀਆਂ ਥਾਵਾਂ ਦਾ ਲਿਆ ਜਾਇਜ਼ਾ/ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰ ਕੇ ਪ੍ਰਗਟਾਈ ਇਕਜੁਟਤਾ

0
5

ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਗੁਰਦਾਸਪੁਰ ਦੇ ਹਲਕਾ ਕਾਦੀਆਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਤਣਾਅ  ਦੌਰਾਨ ਪਾਕਿਸਤਾਨੀ ਹਮਲਿਆਂ ਦੇ ਸ਼ਿਕਾਰ ਬਣੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹ ਪਿੰਡ ਛਿੱਛਰਾ ਵਿਖੇ ਵੀ ਗਏ ਜਿੱਥੇ ਕਥਿਤ ਤੌਰ ਤੇ ਪਾਕਿਸਤਾਨ ਵੱਲੋਂ ਸੁੱਟੀਆਂ ਮਿਜਾਈਲਾਂ ਡਿੱਗੀਆਂ ਸਨ। ਇਸ ਹਮਲੇ ਕਾਰਨ ਭਾਵੇਂ ਜਾਨੀ ਹਾਨੀ ਤੋਂ ਬਚਾਅ ਰਿਹਾ ਸੀ ਪਰ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਦੌਰਾਨ  ਪ੍ਰਤਾਪ ਬਾਜਵਾ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨਾਲ ਇਕਜੁਰਤਾ ਦਾ ਇਜਹਾਰ ਕੀਤਾ।  ਇਸ ਮੌਕੇ ਉਹਨਾਂ ਨੇ ਘਟਨਾ ਵਾਲੀ ਸਥਾਨ ਤੇ ਪਹੁੰਚ ਕੇ ਖੇਤਾਂ ਵਿੱਚ ਡਿੱਗੀਆਂ ਮਿਜ਼ਾਈਲਾਂ ਤੋਂ ਹੋਏ ਨੁਕਸਾਨ ਦਾ ਵੇਰਵਾ ਲਿਆ। ਉਨ੍ਹਾਂ ਪੀੜਤ ਕਿਸਾਨਾਂ ਨੂੰ ਨੁਕਸਾਨ ਦੇ ਵੇਰਵੇ ਇਕੱਤਰ ਕਰ ਕੇ ਦੇਣ ਨੂੰ ਕਿਹਾ ਤਾਂ ਜੋ ਹੋਏ ਨੁਕਸਾਨ ਦੀ ਭਰਪਾਈ ਲਈ ਚਾਰਾਜੋਈ ਕੀਤੀ ਜਾ ਸਕੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਸਾਰੀਆਂ ਸਿਆਸੀ ਧਿਰਾਂ ਕੇਂਦਰ ਸਰਕਾਰ ਨਾਲ ਖੜ੍ਹੀਆਂ ਨੇ।

LEAVE A REPLY

Please enter your comment!
Please enter your name here