Uncategorized ਅਬੋਹਰ ’ਚ ਮਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ/ ਦੋਵੇਂ ਧਿਰਾਂ ਦੇ ਅੱਧਾ ਦਰਜਨ ਕੇ ਕਰੀਬ ਲੋਕ ਜ਼ਖ਼ਮੀ/ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ By admin - May 13, 2025 0 23 Facebook Twitter Pinterest WhatsApp ਅਬੋਹਰ ਦੇ ਜੈਨ ਨਗਰੀ ਇਲਾਕੇ ਵਿਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਮਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ ਦੂਜੇ ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਅੱਧਾ ਦਰਜਨ ਕੇ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਇਹ ਝਗੜਾ ਰਾਜਸਥਾਨ ਦੇ ਗੜੇਸ਼ਗੜ੍ਹ ਨਾਲ ਸਬੰਧਤ ਇਕ ਪਰਿਵਾਰ ਨਾਲ ਹੋਇਆ ਦੱਸਿਆ ਜਾ ਰਿਹਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਸਥਾਨ ਦੇ ਗਣੇਸ਼ਗੜ ਵਾਸੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੇ ਚਾਚਾ ਨੇ ਔਲਾਦ ਨਾ ਹੋਣ ਦੇ ਚਲਦਿਆਂ ਇਹ ਮਕਾਨ ਉਸ ਦੇ ਨਾਮ ਕੀਤਾ ਸੀ ਪਰ ਉਸ ਦਾ ਚਚੇਰਾ ਭਰਾ ਧੱਕੇ ਨਾਲ ਮਕਾਨ ਤੇ ਧੱਕੇ ਨਾਲ ਕਬਜਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਐ। ਉਧਰ ਦੂਜੀ ਧਿਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਦੇ ਚਾਚਾ ਨੇ ਦੁਕਾਨ ਤੇ ਮਕਾਨ ਦੀਆਂ ਚਾਬੀਆਂ ਉਸ ਨੂੰ ਦਿੱਤੀਆਂ ਸੀ ਅਤੇ ਉਕਤ ਲੋਕ ਧੱਕੇ ਨਾਲ ਕਬਜ਼ਾ ਕਰ ਰਹੇ ਨੇ। ਦੋਵਾਂ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।