Uncategorized ਸੰਗਰੂਰ ਦੇ ਦਿੜ੍ਹਬਾ ਅੰਦਰ ਤੂਫਾਨ ਕਾਰਨ ਭਾਰੀ ਨੁਕਸਾਨ/ ਪੈਟਰੋਲ ਪੰਪ ਦੇ ਸ਼ੈਡ ਦੇ ਉੱਡੇ ਪਰਖੱਚੇ/ ਦੂਰ ਖੇਤਾਂ ’ਚ ਜਾ ਕੇ ਡਿੱਗਿਆ ਸ਼ੈਡ ਦਾ ਮਲਬਾ By admin - May 12, 2025 0 4 Facebook Twitter Pinterest WhatsApp ਪੰਜਾਬ ਅੰਦਰ ਸ਼ਾਮ ਦੇ ਟਾਈਮ ਤੇ ਮੀਹ ਅਤੇ ਭਾਰੀ ਤੂਫਾਨ ਦੇ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਜਿੱਥੇ ਤੂਫਾਨ ਦੇ ਨਾਲ ਬਹੁਤ ਸਾਰੇ ਦਰੱਖਤ ਡਿੱਗੇ ਨੇ ਉਥੇ ਹੀ ਕਈ ਗੱਡੀਆਂ ਦਾ ਨੁਕਸਾਨ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਅਜਿਹੀ ਹੀ ਖਬਰ ਸੰਗਰੂਰ ਦੇ ਦਿੜ੍ਹਬਾ ਤੋਂ ਸਾਹਮਣੇ ਆਈ ਐ, ਜਿੱਥੇ ਭਾਰੀ ਤੂਫਾਨ ਕਾਰਨ ਪੈਟਰੋਲ ਪੰਪ ਦੇ ਸ਼ੈਡ ਨੂੰ ਭਾਰੀ ਨੁਕਸਾਨ ਹੋਇਆ ਐ। ਗਨੀਮਤ ਇਹ ਰਹੀ ਕਿ ਇਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਇਸ ਤੂਫਾਨ ਕਾਰਨ ਪੈਟਰੋਲ ਪੰਪ ਦਾ ਤਕਰੀਬਨ ਅੱਧਾ ਸ਼ੈਡ ਉਡ ਗਿਆ ਐ, ਜਿਸ ਦਾ ਮਲਬਾ ਦੂਰ ਖੇਤਾਂ ਵਿਚ ਪਿਆ ਮਿਲਿਆ ਐ। ਪੈਟਰੋਲ ਪੰਪ ਮਾਲਕ ਦੀਪਕ ਕੁਮਾਰ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪ੍ਰੰਤੂ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਇਸੇ ਦੌਰਾਨ ਸ਼ੈਡ ਦੀ ਲਪੇਟ ਵਿਚ ਆਉਣ ਕਾਰਨ ਇਕ ਗ੍ਰਾਹਕ ਦੀ ਕਾਰ ਦਾ ਸ਼ੀਸ਼ਾ ਟੁੱਟਣ ਦੀ ਗੱਲ ਵੀ ਸਾਹਮਣੇ ਆਈ ਐ।