Uncategorized ਚੰਡੀਗੜ੍ਹ ’ਚ ਵੇਖਣ ਨੂੰ ਮਿਲਿਆ ਤੇਜ਼ ਰਫਤਾਰੀ ਦਾ ਕਹਿਰ/ ਬੀਐਮਡਬਲਿਊ ਨੇ ਕੁਚਲਿਆ ਸਾਈਕਲ ਸਵਾਰ/ ਡਿਊਟੀ ਤੋਂ ਵਾਪਸ ਜਾ ਰਿਹਾ ਸੀ ਪੁਲਿਸ ਮੁਲਾਜ਼ਮ By admin - May 12, 2025 0 5 Facebook Twitter Pinterest WhatsApp ਚੰਡੀਗੜ੍ਹ ਅੰਦਰ ਇਕ ਤੇਜ਼ ਰਫਤਾਰ ਲਗਜਰੀ ਕਾਰ ਵੱਲੋਂ ਇਕ ਸਾਈਕਲ ਸਵਾਰ ਨੂੰ ਕੁਚਲਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਘਟਨਾ ਐਤਵਾਰ ਰਾਤ ਨੂੰ ਸੈਕਟਰ 9 ਸਥਿਤ ਪੁਲਿਸ ਹੈੱਡਕੁਆਰਟਰ ਦੇ ਪਿੱਛੇ ਵਾਪਰੀ ਐ। ਮ੍ਰਿਤਕ ਦੀ ਪਛਾਣ ਆਨੰਦ ਦੇਵ ਵਜੋਂ ਹੋਈ ਹੈ, ਜੋ ਸੈਕਟਰ-9 ਵਿਖੇ ਤਾਇਨਾਤ ਸੀ ਅਤੇ ਛੁੱਟੀ ਤੋਂ ਬਾਅਦ ਸੈਕਟਰ 10 ਵੱਲ ਸਾਈਕਲ ‘ਤੇ ਜਾ ਰਿਹਾ ਸੀ ਕਿ ਜ਼ੈਬਰਾ ਕਰਾਸਿੰਗ ‘ਤੇ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਬੀਐਮਡਬਲਿਊ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਕਰੀਬ 20 ਮੀਟਰ ਦੂਰ ਜਾ ਕੇ ਡਿੱਗਾ ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਘਟਨਾ ਵੇਲੇ ਕਾਰ ਦੀ ਸਪੀਡ 144 ਕਿਲੋਮੀਟਰ ਪ੍ਰਤੀ ਘੰਟਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜ ਰਹੀ ਐ।