ਅਬੋਹਰ ਦੀ ਪੰਜਾਬਾ ਨਹਿਰ ’ਚ ਫਿਰ ਪਿਆ ਪਾੜ/ ਸੈਂਕੜੇ ਏਕੜ ਜ਼ਮੀਨਾਂ ’ਚ ਭਰਿਆ ਪਾਣੀ/ ਫ਼ਸਲਾਂ ਖ਼ਰਾਬ ਹੋਣ ਦਾ ਖਦਸ਼ਾ, ਕਿਸਾਨਾਂ ’ਚ ਗੁੱਸੇ ਦੀ ਲਹਿਰ

0
6

ਅਬੋਹਰ ਦਗੀ ਪੰਜਾਬਾ ਨਹਿਰ ਅੰਦਰ ਮੁੜ ਪਾੜ ਪੈਣ ਦੀ ਖਬਰ ਸਾਹਮਣੇ ਆਈ ਐ। ਇਸ ਪਾੜ ਕਾਰਨ ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਅੰਦਰ ਪਾਣੀ ਭਰ ਗਿਆ ਐ, ਜਿਸ ਕਾਰਨ ਭਾਰੀ ਮਾਤਰਾ ਵਿਚ ਫਸਲਾਂ ਦੇ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਐ। ਦੱਸ ਦਈਏ ਕਿ ਇਸ ਨਹਿਰ ਅੰਦਰ ਪਾੜ ਪੈਣ ਦੀਆਂ ਪਹਿਲਾਂ ਵੀ ਘਟਨਾਵਾਂ ਵਾਪਰ ਚੁੱਕੀਆਂ ਨੇ। ਕਿਸਾਨਾਂ ਵੱਲੋਂ ਨਹਿਰ ਦੇ ਕੰਢੇ ਮਜਬੂਰ ਕਰਨ ਦੀ ਮੰਗ ਉਠਦੀ ਰਹੀ ਐ ਪਰ ਨਹਿਰੀ ਵਿਭਾਗ ਵੱਲੋਂ ਧਿਆਨ ਨਾ ਦੇਣ ਕਾਰਨ ਇੱਥੇ ਮੁੜ ਪਾੜ ਪੈ ਗਿਆ ਐ। ਇਹ ਵੀ ਦੱਸਣਯੋਗ ਐ ਕਿ ਜਿਹੜੇ ਇਲਾਕੇ ਅੰਦਰ ਨਹਿਰ ਟੁੱਟੀ ਐ ਉਥੇ ਜ਼ਿਆਦਾਤਰ ਰਕਬਾ ਨਰਮੇ ਦੀ ਖੇਤੀ ਹੇਠ ਐ, ਜਿਸ ਨੂੰ ਪਾਣੀ ਦੀ ਸੀਮਤ ਜ਼ਰੂਰਤ ਹੁੰਦੀ ਐ। ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here