ਸੰਗਰੂਰ ’ਚ ਸੜਕ ਕੰਢੇ ਲੱਗੀ ਅੱਗ ਦੀ ਲਪੇਟ ਆਏ ਮਾਂ-ਪੁੱਤਰ/ ਕਿਸਾਨ ਨੇ ਸੜਕ ਕੰਢੇ ਖੇਤਾਂ ’ਚ ਨਾੜ ਨੂੰ ਲਾਈ ਹੋਈ ਸੀ ਅੱਗ/ ਸੜ ਕੇ ਸੁਆਹ ਹੋਇਆ ਐਕਟਿਵਾ, ਭੱਜ ਕੇ ਬਚਾਈ ਜਾਨ

0
6

ਖੇਤਾਂ ਅੰਦਰ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਜਿੱਥੇ ਹਰ ਸਾਲ ਵੱਡੀ ਗਿਣਤੀ ਵਿਚ ਰੁੱਖਾਂ ਦਾ ਨੁਕਸਾਨ ਹੁੰਦਾ ਐ, ਉੱਥੇ ਹੀ ਹਾਦਸਿਆਂ ਕਾਰਨ ਜਾਨਾਂ ਵੀ ਜਾਂਦੀਆਂ ਨੇ। ਭਾਵੇਂ ਸਰਕਾਰ ਵੱਲੋਂ ਨਾੜ ਨੂੰ ਅੱਗ ਲਾਉਣ ਤੇ ਪਾਬੰਦੀ ਹੋਈ ਐ ਪਰ ਫਿਰ ਵੀ ਵੱਡੀ ਗਿਣਤੀ ਕਿਸਾਨ ਨਾੜ ਨੂੰ ਅੱਗ ਲਗਾ ਰਹੇ ਨੇ, ਜਿਸ ਦਾ ਖਮਿਆਜਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਐ। ਅਜਿਹਾ ਹੀ ਮਾਮਲਾ ਧੂਰੀ  ਨੇੜਲੇ ਪਿੰਡ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਮਾਂ-ਪੁੱਤਰ ਖੇਤਾਂ ਵਿਚ ਲੱਗੀ ਅੱਗ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖਮੀ ਹੋ ਗਏ ਨੇ। ਜਾਣਕਾਰੀ ਅਨੁਸਾਰ ਦੋਵੇਂ ਮਾਂ-ਪੁੱਤਰ ਐਕਟਿਵਾ ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰੀ ਵਿਚ ਜਾ ਰਹੇ ਸੀ ਕਿ ਰਸਤੇ ਵਿਚ ਤੇਜ਼ ਹਨੇਰੀ ਦੇ ਚਲਦਿਆਂ ਉਨ੍ਹਾਂ ਦੀ ਐਕਟਿਵਾ ਖੇਤਾਂ ਵਿਚ ਲੱਗੀ ਅੱਗ ਦੀ ਲਪੇਟ ਵਿਚ ਆ ਗਈ। ਇਸ ਅੱਗ ਕਾਰਨ ਸਕੂਟਰੀ ਸੜ ਕੇ ਸੁਆਹ ਹੋ ਗਈ ਜਦਕਿ ਮਾਂ ਪੁੱਤਰ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਵਿਚ ਮਾਂ ਬੂਰੀ ਤਰ੍ਹਾਂ ਝੁਲਸ ਗਈ ਐ ਜਦਕਿ ਪੁੱਤਰ ਵੀ ਜ਼ਖਮੀ ਹੋਇਆ ਐ। ਪੀੜਤਾ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪੈਨਸ਼ਨ ਦੇ 7 ਹਜ਼ਾਰ ਰੁਪਏ ਕਢਵਾਏ ਸੀ ਜੋ ਐਕਟਿਵਾ ਸਕੂਟਰ ਦੇ ਨਾਲ ਹੀ ਸੜ ਕੇ ਸੁਆਹ ਹੋ ਗਏ ਨੇ। ਪੀੜਤਾ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਐ। ਮੌਕੇ ਤੇ ਮੌਜੂਦ ਲੋਕਾਂ ਨੇ ਸਰਕਾਰ ਤੋਂ ਸੜਕਾਂ ਕੰਢੇ ਅੱਗ ਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here