ਭਾਰਤ ਤੇ ਪਾਕਿਸਤਾਨ ਵਿਚਾਲੇ ਜਾਰੀ ਟਕਰਾਅ ਟਲਿਆ/ ਦੋਵੇਂ ਦੇਸ਼ ਗੋਲੀਬਾਰੀ ਤੇ ਫੌਜੀ ਕਾਰਵਾਈ ਰੋਕਣ ਲਈ ਸਹਿਮਤ/ ਕੇਂਦਰ ਸਰਕਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ ਪੁਸ਼ਟੀ

0
7

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇਕ ਚੰਗੀ ਖਬਰ ਸਾਹਮਣੇ ਆਈ ਐ। ਖਬਰਾਂ ਮੁਤਾਬਕ ਭਾਰਤ ਤੇ ਪਾਕਿਸਤਾਨ ਇਕ-ਦੂਜੇ ਤੇ ਜਾਰੀ ਹਮਲੇ ਰੋਕਣ ਲਈ ਸਹਿਮਤ ਹੋ ਗਏ ਨੇ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਦਾ ਬਿਆਨ ਸਾਹਮਣੇ ਆਇਆ ਸੀ, ਜਿਸ ਵਿਚ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਸੀਜ਼-ਫਾਇਰ ਹੋਣ ਦਾ ਦਾਅਵਾ ਕੀਤਾ ਸੀ ਅਤੇ ਹੁਣ ਕੇਂਦਰ ਸਰਕਾਰ ਨੇ ਇਸ ਵੀ ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਐ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਸ਼ਾਏ ਹੇਠ ਜੀਅ ਰਹੇ ਲੱਖਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਐ। ਖਬਰਾਂ ਮੁਤਾਕ ਦੋਵੇਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਸੀਜ਼-ਫਾਇਰ ਦੀ ਸਹਿਮਤੀ ਬਣੀ ਐ ਅਤੇ ਦੋਵੇਂ ਦੇਸ਼ਾਂ ਨੇ ਇਕ-ਦੂਜੇ ਤੇ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ਦਾ ਸਮਝੌਤਾ ਕੀਤਾ ਐ। ਖਾਸ ਗੱਲ ਇਹ ਹੈ ਕਿ ਇਹ ਗੱਲਬਾਤ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਸੀ। ਦੱਸਣਯੋਗ ਐ ਕਿ ਭਾਰਤ ਵੱਲੋਂ ਇਹ ਗੱਲ ਵਾਰ ਵਾਰ ਕਹੀ ਜਾ ਰਹੀ ਸੀ ਕਿ ਜੇਕਰ ਪਾਕਿਸਤਾਨ ਭੜਕਾਊ ਕਾਰਵਾਈ ਨਹੀਂ ਕਰਦਾ ਤਾਂ ਭਾਰਤ ਉਸ ਤੇ ਹਮਲਾ ਨਹੀਂ ਕਰੇਗਾ ਪਰ ਪਾਕਿਸਤਾਨ ਲਗਾਤਾਰ ਡਰੋਨ ਭੇਜਣ ਤੇ ਮਿਜਾਈਲਾਂ ਦਾਗਣ ਦੀ ਕਾਰਵਾਈ ਕਰ ਰਿਹਾ ਸੀ, ਜਿਸ ਦੇ ਜਵਾਬ ਵਿਚ ਭਾਰਤ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਸੀ। ਉਧਰ ਲਗਾਤਾਰ ਵਧਦੇ ਟਕਰਾਅ ਦਰਮਿਆਨ ਲੋਕਾਂ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਸੀ, ਖਾਸ ਕਰ ਕੇ ਦੋਵੇਂ ਪੰਜਾਬਾਂ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਸੀ ਅਤੇ ਹੁਣ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਰੋਕਣ ਦੀ ਸਹਿਮਤੀ ਬਣਨ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਐ।

LEAVE A REPLY

Please enter your comment!
Please enter your name here