Uncategorized ਤਰਨ ਤਾਰਨ ਦੇ ਸਰਹੱਦੀ ਪਿੰਡਾਂ ਤੋਂ ਲੋਕਾਂ ਦਾ ਪਲਾਨ ਜਾਰੀ/ ਘਰ-ਬਾਹਰ ਛੱਡ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਲੋਕ/ ਲੋਕਾਂ ਨੇ ਜੰਗ ਦੀ ਥਾਂ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ By admin - May 10, 2025 0 4 Facebook Twitter Pinterest WhatsApp ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜਰ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਘਰ-ਬਾਹਰ ਛੱਡ ਕੇ ਸੁਰੱਖਿਆ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤੀ ਐ। ਭਾਵੇਂ ਕੁੱਝ ਥਾਵਾਂ ਤੇ ਲੋਕਾਂ ਨੇ ਸਰਹੱਦਾਂ ਤੇ ਡੱਟੇ ਰਹਿਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਰ ਜ਼ਿਆਦਾਤਰ ਲੋਕਾਂ ਨੇ ਆਪਣਾ ਜ਼ਰੂਰੀ ਸਮਾਨ ਅਤੇ ਬੱਚਿਆਂ ਨੂੰ ਸੁਰੱਖਿਆ ਥਾਵਾਂ ਤੇ ਭੇਜਿਆ ਜਾ ਰਿਹਾ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੀ ਕੀਤੀ ਜਾਵੇ ਤਾਂ ਇਸ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਵੀ ਸੁਰੱਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਐ। ਅਜਿਹੇ ਹੀ ਹਾਲਾਤ ਸਰਹੱਦੀ ਪਿੰਡ ਗਿੱਲਪਨ ਦੇ ਬਣੇ ਹੋਏ ਨੇ, ਜਿੱਥੇ ਲੋਕ ਮਾਲ ਡੰਗਰ ਅਤੇ ਸਾਮਾਨ ਵਾਹਨਾਂ ਵਿਚ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਨੂੰ ਜਾ ਜਾ ਰਹੇ ਨੇ। ਲੋਕਾਂ ਦੇ ਦੱਸਣ ਮੁਤਾਬਕ ਬੀਤੀ ਰਾਤ ਗੁਆਢੀ ਮੁਲਕ ਵੱਲੋਂ ਕੀਤੇ ਗਏ ਹਮਲੇ ਕਾਰਨ ਲੋਕਾਂ ਅੰਦਰ ਸਹਿਮ ਹੋਰ ਵੱਧ ਗਿਆ ਐ, ਜਿਸ ਦੇ ਚਲਦਿਆਂ ਲੋਕਾਂ ਨੇ ਦਿਨ ਚੜ੍ਹਦੇ ਹੀ ਘਰ-ਬਾਹਰ ਛੱਡ ਕੇ ਜਾਣਾ ਸ਼ੁਰੂ ਕਰ ਦਿੱਤਾ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਹਿਲਾਂ ਵੀ ਮਾੜਾ ਸਮਾਂ ਵੇਖਿਆ ਐ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਅਤੇ ਹੁਣ ਇਕ ਵਾਰ ਫਿਰ ਅਜਿਹੇ ਹਾਲਾਤ ਬਣ ਗਏ ਨੇ। ਉਨ੍ਹਾਂ ਸਰਕਾਰ ਤੋਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰ ਕੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ, ਤਾਂ ਜੋ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹੋਣ ਵਾਲੇ ਉਜਾੜੇ ਤੋਂ ਬਚਾਇਆ ਜਾ ਸਕੇ।