Uncategorized ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਭਿਆਨਕ ਹਾਦਸਾ/ ਰੇਲਿੰਗ ਤੋੜ ਫਲਾਈਓਵਰ ਦੇ ਦੂਜੇ ਪਾਸੇ ਡਿੱਗਾ ਕੰਟੇਨਰ/ ਸਬ ਇੰਸਪੈਕਟਰ ਦੀ ਕਾਰ ਨੂੰ ਮਾਰੀ ਟੱਕਰ, ਪੁਲਿਸ ਕਰ ਰਹੀ ਜਾਂਚ By admin - May 10, 2025 0 6 Facebook Twitter Pinterest WhatsApp ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਤੇ ਬੀਤੀ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੋਂ ਗੁਜਰ ਰਿਹਾ ਕੰਟੇਨਰ ਅਚਾਨਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਦੌਰਾਨ ਉਥੋਂ ਗੁਜਰ ਰਹੇ ਸਬ ਇੰਸਪੈਕਟਰ ਦੀ ਕਰ ਵੀ ਕੰਟੇਨਰ ਦੀ ਲਪੇਟ ਵਿਚ ਆ ਗਈ। ਇਸ ਹਾਦਸੇ ਵਿਚ ਸਬ ਇੰਸਪੈਕਟਰ ਦੇ ਵੀ ਸੱਟਾਂ ਲੱਗੀਆਂ ਨੇ ਅਤੇ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਐ। ਹਾਦਸੇ ਵਿਚ ਕੰਨੇਟਰ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਪਰਾਗਪੁਰ ਚੌਕੀ ਦੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ 18 ਟਾਈਰੀ ਕਟੇਨਰ ਦੇ ਰੇਲਿੰਗ ਨਾਲ ਟਕਰਾਉਣ ਬਾਅਦ ਦੂਜੇ ਪਾਸੇ ਆ ਡਿੱਗਣ ਦੀ ਸੂਚਨਾ ਮਿਲੀ ਸੀ। ਇਸ ਦੀ ਲਪੇਟ ਵਿਚ ਫਗਵਾੜਾ ਤੋਂ ਜਲੰਧਰ ਜਾ ਰਹੇ ਇਕ ਸਬ ਇੰਸਪੈਕਟਰ ਦੀ ਕਾਰ ਵੀ ਗਈ ਸੀ। ਇਸ ਹਾਦਸੇ ਵਿਚ ਦੋਵੇਂ ਵਾਹਨਾਂ ਦੇ ਨੁਕਸਾਨ ਤੇ ਨਾਲ ਨਾਲ ਡਰਾਈਵਰ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।