ਚੰਡੀਗੜ੍ਹ ਦੀ ਸਿਵਲ ਡਿਫੈਂਸ ਵਲੰਟੀਅਰ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾ/ ਵਲੰਟੀਅਰ ਬਣਨ ਲਈ ਟੈਗੋਰ ਥੀਏਟਰ ਉਮੜੀ ਨੌਜਵਾਨਾਂ ਦੀ ਭੀੜ/ ਵਧਦੀ ਗਿਣਤੀ ਦੇ ਮੱਦੇਨਜ਼ਰ ਬਦਲਣੀ ਪਈ ਸਿਖਲਾਈ ਕੈਂਪ ਦੀ ਥਾਂ

0
6

ਭਾਰਤ ਤੇ ਪਾਕਿਸਤਾਨ ਨਾਲ ਬਣੇ ਜੰਗ ਦੇ ਹਾਲਾਤਾਂ ਦੇ ਮੱਦੇਨਜ਼ਰ ਦੇਸ਼ ਭਰ ’ਚ ਲੋਕਾਂ ਅੰਦਰ ਦੇਸ਼ ਲਈ ਕੁੱਝ ਕਰਨ ਦਾ ਜਜ਼ਬਾ ਵੇਖਣ ਨੂੰ ਮਿਲ ਰਿਹਾ ਐ। ਕੁੱਝ ਅਜਿਹਾ ਹੀ ਵਰਤਾਰਾ ਸਿਟੀ ਬਿਊਟੀਫੁਲ ਚੰਡੀਗੜ੍ਹ ਵਿਖੇ ਵੀ ਵੇਖਿਆ ਗਿਆ ਐ। ਦਰਅਸਲ ਚੰਡੀਗੜ੍ਹ ਦੇ ਨੌਜਵਾਨ ਵਾਦੀ ਗਿਣਤੀ ‘ਚ ਰਾਸ਼ਟਰੀ ਸੇਵਾ ’ਚ ਹਿੱਸਾ ਲੈਣ ਲਈ ਅੱਗੇ ਆਏ ਹਨ। ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਸਿਵਲ ਡਿਫੈਂਸ ਵਲੰਟੀਅਰਾਂ ਵਜੋਂ ਸ਼ਾਮਲ ਹੋਣ ਅਤੇ ਐਮਰਜੈਂਸੀ ਸਥਿਤੀਆਂ ‘ਚ ਮੱਦਦ ਕਰਨ ਲਈ ਸੱਦਾ ਦਿੱਤਾ ਸੀ। ਇਸ ਪਹਿਲਕਦਮੀ ਦੇ ਤਹਿਤ ਸ਼ਨੀਵਾਰ ਨੂੰ ਸਵੇਰੇ 10:30 ਵਜੇ ਸੈਕਟਰ 18 ਦੇ ਟੈਗੋਰ ਥੀਏਟਰ ਵਿਖੇ ਸਿਵਲ ਡਿਫੈਂਸ ਭਰਤੀ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਇਸ ਲਈ ਨੌਜਵਾਨ ਸਵੇਰ ਤੋਂ ਹੀ ਟੈਗੋਰ ਥੀਏਟਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਨੌਜਵਾਨਾਂ ਦੀ ਗਿਣਤੀ ਇਸ ਕਸਰ ਵੱਧ ਗਈ ਕਿ ਟੈਗੋਰ ਥੀਏਟਰ ਅੰਦਰਲੀ ਜਗ੍ਹਾਂ ਵੀ ਘੱਟ ਪੈ ਗਈ, ਜਿਸ ਦੇ ਚਲਦਿਆਂ ਨੌਜਵਾਨਾਂ ਨੂੰ ਸੈਕਟਰ 17 ਜਾਣ ਲਈ ਕਿਹਾ ਗਿਆ। ਟੈਗੋਰ ਥੀਏਟਰ ਤੋਂ ਸੈਕਟਰ 17 ਤਿਰੰਗਾ ਪਾਰਕ ਜਾਂਦੇ ਸਮੇਂ, ਨੌਜਵਾਨ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾ ਰਹੇ ਸਨ। ਨੌਜਵਾਨਾਂ ‘ਚ ਇੰਨਾ ਉਤਸ਼ਾਹ ਹੈ ਕਿ ਚੰਡੀਗੜ੍ਹ ਤੋਂ ਬਾਹਰਲੇ ਨੌਜਵਾਨ ਵੀ ਇੱਥੇ ਪਹੁੰਚ ਗਏ ਹਨ। ਹਾਲਾਂਕਿ, ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਨਾ ਕਰਵਾਉਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਿਰਫ਼ ਸਥਾਨਕ ਲੋਕਾਂ ਤੋਂ ਹੀ ਮੱਦਦ ਲਈ ਜਾ ਸਕਦੀ ਹੈ ਕਿਉਂਕਿ ਬਾਹਰੀ ਲੋਕਾਂ ਲਈ ਤੁਰੰਤ ਮੌਕੇ ‘ਤੇ ਪਹੁੰਚਣਾ ਸੰਭਵ ਨਹੀਂ ਹੈ।

LEAVE A REPLY

Please enter your comment!
Please enter your name here