Uncategorized ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ’ਚ ਗੁਆਢੀ ਮੁਲਕ ਦਾ ਹਮਲਾ/ ਅਸਮਾਨ ਤੋਂ ਡਿੱਗੇ ਡਰੋਨ, ਮਿਜਾਇਜ਼ ਹਮਲੇ ਦੀ ਨਾਕਾਮ ਕੋਸ਼ਿਸ਼/ ਲੋਕਾਂ ’ਚ ਦਹਿਸ਼ਤ ਦਾ ਮਾਹੌਲ, ਮੌਕੇ ’ਤੇ ਪਹੁੰਚੇ ਆਲਾ ਅਧਿਕਾਰੀ By admin - May 10, 2025 0 6 Facebook Twitter Pinterest WhatsApp ਗੁਆਢੀ ਮੁਲਕ ਪਾਕਿਸਤਾਨ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਅੰਦਰ ਡਰੋਨ ਤੇ ਮਿਜਾਈਲਾਂ ਨਾਲ ਹਮਲਿਆਂ ਦਾ ਸਿਲਸਿਲਾ ਜਾਰੀ ਐ। ਅਜਿਹੇ ਹੀ ਹਮਲੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹਿਆਂ ਅੰਦਰ ਵੀ ਵੇਖਣ ਨੂੰ ਮਿਲੇ ਨੇ। ਉਧਰ ਗੁਆਢੀ ਮੁਲਕ ਦੀਆਂ ਹਰਕਤਾਂ ਨੂੰ ਵੇਖਦਿਆਂ ਅੰਮ੍ਰਿਤਸਰ ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਕੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਐ। ਲੋਕਾਂ ਨੂੰ ਖਿੜਕੀਆਂ ਤੋਂ ਦੂਰ ਰਹਿਣ ਅਤੇ ਸ਼ੱਕ ਪੈਣ ਤੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਐ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਰਾਨੇਵਾਲੀ ਵਿਚ ਡਰੋਨਨੁਮਾ ਚੀਜ਼ ਡਿੱਗੀ ਐ। ਇਸੇ ਤਰ੍ਹਾਂ ਪਿੰਡ ਵਡਾਲਾ ਭਿੱਟੇਵਿਡ ਵਿਖੇ ਇੱਕ ਘਰ ’ਚ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗ ਗਈ। ਲੋਕਾਂ ਦੇ ਦੱਸਣ ਮੁਤਾਬਕ ਡਰੋਨ ਨਾਲ ਵਿਸਫੋਟਕ ਪਦਾਰਥ ਬੰਨੇ ਹੋਏ ਸਨ। ਇਸ ਤੋਂ ਇਲਾਵਾ ਅਣਚੱਲੇ ਵਿਸਫੋਟਕ ਵੀ ਮਿਲੇ ਨੇ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਸੈਨਾ ਨੇ ਕਬਜੇ ਵਿਚ ਲੈ ਕੇ ਨਸ਼ਟ ਕਰਨ ਦੀ ਪ੍ਰੀਕਿਰਿਆ ਸ਼ੂਰੂ ਕਰ ਦਿੱਤੀ ਐ। ਉਧਰ ਵੱਖ ਵੱਖ ਥਾਵਾਂ ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਐ। ਮੌਕੇ ਤੇ ਪਹੁੰਚੇ ਪੁਲਿਸ ਤੇ ਫੌਜ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਹਿਤਿਆਤ ਵਰਤਣ ਦੀ ਸਲਾਹ ਦੇਣ ਦੇ ਨਾਲ ਨਾਲ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਐ। ਇਸ ਸਾਰੇ ਘਟਨਾਕ੍ਰਮ ਬਾਰੇ ਸਥਾਨਕ ਵਾਸੀਆਂ ਦਾ ਕੀ ਕਹਿਣਾ ਐ, ਸੁਣਦੇ ਹਾਂ…