ਸਮਰਾਲਾ ਨੇੜੇ ਬੱਸ ’ਚ ਬੰਬ ਦੀ ਅਫਵਾਹ ਕਾਰਨ ਡਰ ਦਾ ਮਾਹੌਲ/ ਅਣਪਛਾਤੇ ਨੇ ਕੰਡਕਟਰ ਨੂੰ ਫੋਨ ’ਤੇ ਬੰਬ ਹੋਣ ਦੀ ਦਿੱਤੀ ਸੂਚਨਾ/ ਬੰਬ ਨਿਰੋਧਕ ਦਸਤੇ ਦੀ ਜਾਂਚ ਦੌਰਾਨ ਗ਼ਲਤ ਨਿਕਲੀ ਸੂਚਨਾ

0
5

ਸਮਰਾਲਾ ਨੇੜਲੇ ਹੈਡੋਂ ਚੌਂਕੀ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇਕ ਬੱਸ ਦੇ ਡਰਾਈਵਰ ਨੇ ਸਵਾਰੀਆਂ ਨਾਲ ਭਰੀ ਬੱਸ ਅੰਦਰ ਬੰਬ ਦੀ ਸ਼ੰਕਾ ਦੇ ਚਲਦਿਆਂ ਬੱਸ ਚੌਂਕੀ ਨੇੜੇ ਖੇਤਾਂ ’ਚ ਲਿਆ ਖੜ੍ਹੀ ਕੀਤੀ। ਬੱਸ ਦੇ ਕੰਡਕਟਰ ਦੇ ਦੱਸਣ ਮੁਤਾਬਕ ਉਸ ਨੂੰ ਕਿਸੇ ਅਣਪਛਾਤੇ ਨੇ ਫੋਨ ਕਰ ਕੇ ਬੱਸ ਵਿਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਸ ਨੂੰ ਨੇੜਲੀ ਪੁਲਿਸ ਚੌਂਕੀ ਨੇੜੇ ਖੇਤਾਂ ਵਿਚ ਖੜ੍ਹੀ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ ਐ। ਇਸ ਤੋਂ ਬਾਅਦ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀ ਵੀ ਪਹੁੰਚ ਗਏ ਤੇ ਬੰਬ ਨਿਰੋਧਕ ਦਸਤਿਆਂ ਦੀ ਮਦਦ ਨਾਲ ਬੱਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਬੱਸ ਵਿਚੋਂ ਕਿਸੇ ਵੀ ਤਰ੍ਹਾਂ ਦੀ ਵਿਸਫੋਟਕ ਸਮੱਗਰੀ ਨਾ ਮਿਲਣ ’ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਗੁੜਗਾਉਂ ਤੋਂ ਕਟਰਾ ਜਾ ਰਹੀ ਬੱਸ ਦੇ ਕੰਡਕਟਰ ਨੂੰ ਬੰਬ ਹੋਣ ਸਬੰਧੀ ਫੋਨ ਆਇਆ ਸੀ। ਐਸਐਸਪੀ ਨੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਬਣੇ ਹਾਲਾਤਾਂ ਦੇ ਚਲਦਿਆਂ ਸ਼ਰਾਰਤੀ ਅਨਸਰ ਅਜਿਹੀਆਂ ਅਫਵਾਹਾਂ ਫੈਲਾਅ ਸਕਦੇ ਨੇ, ਇਸ ਲਈ ਲੋਕਾਂ ਨੂੰ ਅਜਿਹੀਆਂ ਫੋਨ ਕਾਲਾਂ ਤੇ ਪੋਸਟਾਂ ਤੋਂ ਸੁਚੇਤ ਰਹਿਣ ਦੀ ਲੋੜ ਐ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਫੌਜ ਪੂਰੀ ਤਰ੍ਹਾਂ ਚੌਕਸ ਐ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਐ।

LEAVE A REPLY

Please enter your comment!
Please enter your name here